ਪਿੰਡ ਕੁੱਬਿਆ ਤੋਂ ਕਾਂਗਰਸ ਉਮੀਦਵਾਰ ਦਰਸ਼ਨ ਸਿੰਘ ਨੇ ਕੀਤਾ ਚੋਣ ਪ੍ਰਚਾਰ


ਬਰਨਾਲਾ/ਧਨੌਲਾ, 10 ਦਸੰਬਰ (ਰਾਈਆ)
ਆਉਂਦੀ 14 ਦਸੰਬਰ ਨੂੰ ਹੋਣ ਜਾ ਜ਼ਿਲਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾ ਲੜ ਰਹੇ ਉਮੀਦਵਾਰ ਘਰੋ-ਘਰੀ ਦਸਤਕ ਦੇਕੇ ਆਪਣੀ ਚੋਣ ਮੁਹਿੰਮ ਭਖਾਉਣ ਲੱਗੇ ਹੋਏ ਹਨ। ਪਿੰਡ ਕੁੱਬਿਆ ਜੋਨ ਤੋਂ ਦਰਸ਼ਨ ਸਿੰਘ ਨੇ ਮੈਂਬਰ ਬਲਾਕ ਸੰਮਤੀ ਉਮੀਦਵਾਰ ਵੱਜੋ ਆਪਣੀਆ ਗਤੀਵਿਧੀਆ ਤੇਜ ਕਰਦਿਆ ਹੋਇਆ ਅੱਜ ਆਪਣੇ ਨਜਦੀਕੀਆਂ ਬਲਦੇਵ ਮੈਂਬਰ, ਸੁਖਦੇਵ ਮੈਂਬਰ,ਦੇਵ ਮੈਂਬਰ, ਗੁਰਜੰਟ ਮੈਂਬਰ, ਸੁਖਦੇਵ ਮੈਂਬਰ, ਕੁਲਵਿੰਦਰ ਬਲਾਕ ਪ੍ਰਧਾਨ, ਅਮਨਦੀਪ ਸਿੰਘ ਸਾਹੋਕੇ ਸਮਾਜਸੇਵੀ ਆਦਿ ਕਾਂਗਰਸ ਵਰਕਰ ਤੇ ਪਿੰਡ ਵਾਸੀਆ ਨੂੰ ਨਾਲ ਲੈਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ।
