ਸਾਬਕਾ MLA ਲਖਬੀਰ ਸਿੰਘ ਲੱਖਾ ਪਾਇਲ ਨੂੰ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਬਲਵਿੰਦਰ ਸਿੰਘ ਬੰਬ ਨੇ ਦਿਤੀ ਵਧਾਈ



ਸਮਰਾਲਾ, 13 ਨਵੰਬਰ (ਜਸ਼ਨ)
ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ ਤਿਆਰੀਆਂ ਜ਼ੋਰਾਂ ਨਾਲ ਆਰੰਭੀਆਂ ਹੋਈਆਂ ਹਨ ਇਸੇ ਲੜੀ ਤਹਿਤ ਪੰਜਾਬ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕਰਕੇ ਨਿਯੁਕਤ ਕੀਤੇ ਗਏ ਹਨ ਜਿਨਾਂ ਵਿੱਚ ਕੁਝ ਪ੍ਰਧਾਨਾਂ ਨੂੰ ਦੁਬਾਰਾ ਜ਼ਿਲ੍ਹੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਤੇ ਕੁਝ ਜਿਲ੍ਹਿਆਂ ਵਿੱਚ ਨਵੇਂ ਪ੍ਰਧਾਨ ਵੀ ਲਾਏ ਗਏ ਹਨ ਇਸੇ ਲੜੀ ਤਹਿਤ ਪੁਲਿਸ ਜਿਲਾ ਖੰਨਾ ਤੋਂ ਵਿਧਾਇਕ ਸ ਲਖਵੀਰ ਸਿੰਘ ਲੱਖਾ ਪਾਇਲ ਨੂੰ ਤੀਜੀ ਵਾਰ ਜਿਲੇ ਦਾ ਪ੍ਰਧਾਨ ਨਿਯੁਕਤ ਕਰਕੇ ਕਾਂਗਰਸ ਹਾਈ ਕਮਾਂਡ ਨੇ ਵੱਡਾ ਮਾਣ ਬਖਸ਼ਿਆ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਬਲਵਿੰਦਰ ਸਿੰਘ ਬੰਬ ਜਿਲਾ ਚੇਅਰਮੈਨ ਐਸਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਪਾਰਟੀ ਖੰਨਾ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਲਖਬੀਰ ਸਿੰਘ ਲੱਖਾ ਪਾਇਲ ਕਾਂਗਰਸ ਪਾਰਟੀ ਦਾ ਜੁਝਾਰੂ ਅਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੀਡਰ ਹੈ। ਜਿਲਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਲਖਬੀਰ ਸਿੰਘ ਲੱਖਾ ਪਾਇਲ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਲੱਖਾ ਪਾਇਲ ਹਰ ਇੱਕ ਵਰਗ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਵੱਡਾ ਮਾਣ ਸਤਿਕਾਰ ਦੇਣਗੇ ਅਤੇ ਕਾਂਗਰਸ ਪਾਰਟੀ ਜ਼ਿਲ੍ਹੇ ਅੰਦਰ ਇਹਨਾਂ ਦੀ ਅਗਵਾਈ ਹੇਠ ਹੋਰ ਮਜਬੂਤ ਹੋਵੇਗੀ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਗੁਰਬਚਨ ਸਿੰਘ ਸਰਪੰਚ ਚੱਕਲੀ ਆਦਲ,ਉਪ ਚੇਅਰਮੈਨ ਸੋਮਨਾਥ ਸਿੰਘ ਮਹਦੀਪੁਰ , ਉਪ ਚੇਅਰਮੈਨ ਗੁਰਨਾਮ ਸਿੰਘ ਡੱਲਾ , ਚੇਅਰਮੈਨ ਗੁਰਜੀਤ ਸਿੰਘ ਭੌਰਲਾ, ਉਪ ਚੇਅਰਮੈਨ ਪ੍ਰੀਤਮ ਸਿੰਘ ਮੰਡ ਖਾਨਪੁਰ, ਉਪ ਚੇਅਰਮੈਨ ਬਿਕਰਮਜੀਤ ਸਿੰਘ ਅਕਾਲਗੜ੍ , ਚੇਅਰਮੈਨ ਦੇਵਰਾਜ ਲੱਖੋਵਾਲ ਕਲਾ,ਰਮੇਸ਼ ਸਿੰਘ ਭੌਰਾਲਾ ,ਸਵਾਰਨਜੀਤ ਸਿੰਘ ਕੋਟਲਾ ਸਮਸਪੁਰ,ਕੇਵਲ ਸਿੰਘ ਕੁੱਲੇਵਾਲ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।
