ਲੁਧਿਆਣਾ ‘ਚ ਕੋਸਟ ਵੇਅ ਇਮੀਗ੍ਰੇਸ਼ਨ ਦੀ ਠੱਗੀ ਦੇ ਸ਼ਿਕਾਰ ਪੀੜਤਾਂ ਵਲੋਂ ਧਰਨਾ ਦੇਣ ਦੀ ਤਿਆਰੀ

0
1001957173

ਸਰਦੂਲਗੜ੍ਹ, 21 ਜਨਵਰੀ (ਲਛਮਣ ਸਿੱਧੂ) : ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਇਛੁੱਕ ਸੈਂਕੜੇ ਵਿਦਿਆਰਥੀਆਂ ਨਾਲ ਠੱਗੀ ਮਾਰਨ ਵਾਲੇ ਕੋਸਟ ਵੇਅ ਇਮੀਗ੍ਰੇਸ਼ਨ ਜੀ.ਟੀ.ਰੋਡ ਮਾਰਕੀਟ ਨੈੜੇ ਬੱਸ ਅੱਡਾ ਖੰਨਾ, ਜ਼ਿਲਾ ਲੁਧਿਆਣਾ ਦੇ ਮਾਲਕ ਤੇ ਪ੍ਰਬੰਧਕਾਂ ਖ਼ਿਲਾਫ਼ ਇਕ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਨੇ ਦੱਸਿਆ ਕਿ ਕੋਸਟ ਵੇਅ ਇਮੀਗ੍ਰੇਸ਼ਨ ਜੀ.ਟੀ.ਰੋਡ ਮਾਰਕੀਟ ਨੈੜੇ ਬੱਸ ਅੱਡਾ ਖੰਨਾ ਦੇ ਮਾਲਕ ਗੁਰਪ੍ਰੀਤ ਸਿੰਘ ਬੈਨੀਪਾਲ ਅਤੇ ਉਨ੍ਹਾਂ ਨਾਲ ਮਿਲੇ ਉਨ੍ਹਾਂ ਦੇ ਸਾਥੀ ਅੰਗਦਪਾਲ ਸਿੰਘ ਉਰਫ ਚਰਨਪ੍ਰੀਤ ਸਿੰਘ ਤੇਜਾ ਸਿੰਘ, ਗੋਪੀ ਸ਼ਰਮਾ, ਕੰਚਨ ਸ਼ਰਮਾਂ ਉਰਫ ਹਰਜੀਤ ਕੌਰ ਜਿਨ੍ਹਾਂ ਵਿਦੇਸ਼ ਜਾਕੇ ਉਚੇਰੀ ਪੜ੍ਹਾਈ ਕਰਨ ਦੇ ਇਛੁੱਕ ਸੈਂਕੜੇ ਵਿਦਿਆਰਥੀਆਂ ਨਾਲ ਧੋਖੇਬਾਜ਼ੀ ਕਰਕੇ ਕਰੋੜਾਂ ਰੁਪਏ ਦਾ ਵੱਡਾ ਘੱਪਲਾ ਕੀਤਾ ਹੈ। ਇਮੀਗ੍ਰੇਸ਼ਨ ਦੇ ਮਾਲਕ ਬੈਨੀਪਾਲ ਨੇ ਸੈਂਕੜੇ ਏਕੜ ਜ਼ਮੀਨ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ ਦੇ ਨਾਮ ਖਰੀਦੀ ਹੈ। ਇੰਨਾ ਵੱਲੋਂ 18.5 ਏਕੜ ਜ਼ਮੀਨ ਮਾਨਸਾ ਜ਼ਿਲ੍ਹੇ ਦੇ ਪਿੰਡ ਛਾਪਿਆਂਵਾਲੀ ਵਿਖੇ ਖਰੀਦੀ ਹੈ। ਜੋਂ ਇਹ ਅੱਗੇ ਠੇਕੇ ਤੇ ਦਿੰਦੇ ਹਨ। ਉਨ ਕਿਹਾ ਕਿ ਅਸੀਂ ਕੁਝ ਪੀੜਤ ਵਿਅਕਤੀ ਕਿਸਾਨ ਜੱਥੇਬੰਦੀਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈਕੇ ਪਿੰਡ ਛਾਪਿਆਂਵਾਲੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਜਾਂ ਰਹੇ ਹਾਂ। ਜਿਨ੍ਹਾਂ ਚਿਰ ਸਾਡੇ ਨਾਲ ਮਾਰੀ ਠੱਗੀ ਦੀ ਰਕਮ ਵਿਆਜ ਸਮੇਤ ਸਾਨੂੰ ਵਾਪਸ ਨਹੀਂ ਕਰਵਾਈ ਜਾਂਦੀ ਸਾਡਾ ਧਰਨਾ ਜਾਰੀ ਰਹੇਗਾ। ਅਸੀਂ ਇਹ ਜ਼ਮੀਨ ਨਾ ਤਾਂ ਅੱਗੇ ਠੇਕੇ ਤੇ ਚੜਣ ਦੇਵਾਂਗੇ ਤੇ ਹੀ ਇਸ ਜ਼ਮੀਨ ਤੇ ਲਗਾਈ ਗਈ ਕਣਕ ਦੀ ਫ਼ਸਲ ਕਿਸੇ ਨੂੰ ਵੱਢਣ ਦੇਵਾਂਗੇ। ਅਸੀਂ ਜਲਦੀ ਵਕੀਲ ਨਾਲ ਗੱਲਬਾਤ ਕਰਕੇ ਤੇ ਕਿਸਾਨ ਆਗੂਆਂ ਨੂੰ ਨਾਲ ਲੈਕੇ ਇਸ ਜ਼ਮੀਨ ਤੇ ਸਟੇਜਾਂ ਆਰਡਰ ਲਵਾਂਗੇ ਤਾਂ ਕਿ ਉਹ ਇਹ ਜ਼ਮੀਨ ਅੱਗੇ ਵੇਚ ਨਾ ਸੱਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸਾਨ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਹੈ। ਜਲਦੀ ਹੀ ਧਰਨੇ ਦੀ ਤਰੀਕ ਦੱਸ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ, ਰਾਜਵੀਰ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਕੌਰ ਅਤੇ ਬੀਰਬਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *