‘ਦੀਵਾਲੀ ਤੱਕ ਲੋਕਾਂ ਕੋਲ ਚੈੱਕ ਪਹੁੰਚ ਜਾਣਗੇ’..CM ਮਾਨ ਨੇ ਕੀਤੇ ਵੱਡੇ ਐਲਾਨ…


ਚੰਡੀਗੜ੍ਹ, 12 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈਲੈਵਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਪੰਜਾਬ ‘ਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਆਖਿਆ ਕਿ ਮੁਆਵਜ਼ਾ ਇਕੱਲਾ ਐਲਾਨ ਤੱਕ ਨਹੀਂ ਰਹੇਗਾ। ਹੜ੍ਹ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਵੱਲੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਕੀਤੇ ਐਲਾਨ 👇
- ਹਰ ਇੱਕ ਪੀੜਤ ਨੂੰ ਮੁਆਵਜ਼ਾ ਮਿਲੇਗਾ
- ਸਪੈਸ਼ਲ ਗਿਰਾਦਵਰੀ ਕਰਵਾਉਣ ਦੇ ਹੁਕਮ ਦਿੱਤੇ।
- 30-40 ਦਿਨ ਅੰਦਰ ਸਪੈਸ਼ਲ ਗਿਰਦਾਵਰੀ ਮੁਕੰਮਲ ਹੋਵੇਗੀ।
- ਫ਼ਸਲ ਦਾ ਨੁਕਸਾਨ ਹੋਣ ‘ਤੇ 20 ਹਜ਼ਾਰ ਪ੍ਰਤੀ ਏਕੜ ਮਿਲੇਗਾ।
- ਪਿੰਡ-ਪਿੰਡ ਜਾ ਕੇ ਅਫ਼ਸਰ ਨੁਕਸਾਨ ਦਾ ਜਾਇਜ਼ਾ ਲੈਣਗੇ।
- ਗਿਰਦਾਵਰੀ ਤੋਂ ਬਾਅਦ ਵੀ ਲੋਕਾਂ ਨਾਲ ਮੁਲਾਕਾਤ ਕਰਾਂਗੇ।
- 30-40 ਦਿਨ ਅੰਦਰ-ਅੰਦਰ ਨੁਕਸਾਨ ਦੀ ਭਰਪਾਈ ਕਰਾਂਗੇ।
- ਅਸੀਂ ਮਕਾਨਾਂ ਦੇ ਨੁਕਸਾਨ ਦਾ 40,000 ਦੇਵਾਂਗੇ।
- ਪਸ਼ੂ ਦੀ ਮੌਤ ਦਾ 37,500 ਮੁਆਵਜ਼ਾ ਦਿੱਤਾ ਜਾਵੇਗਾ।
- ਦੀਵਾਲੀ ਤੱਕ ਵੱਡੀ ਗਿਣਤੀ ‘ਚ ਲੋਕਾਂ ਕੋਲ ਚੈੱਕ ਪਹੁੰਚ ਜਾਣਗੇ। 55 ਮ੍ਰਿਤਕਾਂ ‘ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ।
- 55 ਮ੍ਰਿਤਕਾਂ ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ।
- ਜੰਗੀ ਪੱਧਰ ‘ਤੇ ਮੁਆਵਜ਼ਾ ਦੇਣ ਦਾ ਕੰਮ ਹੋਵੇਗਾ।
- ਕਿਸੇ ਅਧਿਕਾਰੀ ਨੇ ਗਲਤੀ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ।