CM ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ !

0
Screenshot 2025-08-22 130413

ਚੰਡੀਗੜ੍ਹ, 22  ਅਗਸਤ  ( ਨਿਊਜ਼ ਟਾਊਨ ਨੈੱਟਵਰਕ ) :

ਸੀਐਮ ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫ਼ਸੋਸਜਨਕ ਹੈ। ਛਣਕਾਟਿਆਂ ਦੀ ਛਣਕਾਰ ਬੰਦ ਹੋਣ ‘ਤੇ ਮਨ ਉਦਾਸ ਹੈ। ਵਾਹਿਗੁਰੂ ਚਰਨਾਂ ‘ਚ ਨਿਵਾਸ ਬਖ਼ਸ਼ਣ। ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ।

ਭੱਲਾ ਸਾਬ੍ਹ ਨੂੰ ਹਰ ਪੰਜਾਬੀ ਹਮੇਸ਼ਾ ਯਾਦ ਕਰੇਗਾ-MP ਸੁਖਜਿੰਦਰ ਰੰਧਾਵਾ
ਐਮਪੀ ਸੁਖਜਿੰਦਰ ਰੰਧਾਵਾ ਨੇ  ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਹਸਤੀ ਜਸਵਿੰਦਰ ਭੱਲਾ ਜੀ ਦੇ ਅਚਾਨਕ ਆਕਾਲ ਚਲਾਣੇ ਦੀ ਖ਼ਬਰ ਨੇ ਸਮੁੱਚੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭੱਲਾ ਸਾਬ੍ਹ ਨੂੰ ਹਰ ਪੰਜਾਬੀ ਹਮੇਸ਼ਾ ਯਾਦ ਕਰੇਗਾ। ਵਾਹਿਗੁਰੂ ਜੀ ਅੱਗੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ, ਅਕਾਲ ਪੁਰਖ ਪਰਿਵਾਰ ਅਤੇ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਭੱਲਾ ਜੀ ਦਾ ਪੰਜਾਬ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ-ਰਾਜਾ ਵੜਿੰਗ
ਰਾਜਾ ਵੜਿੰਗ ਨੇ 
ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਮਸ਼ਹੂਰ ਪੰਜਾਬੀ ਅਦਾਕਾਰ ਸਜਸਵਿੰਦਰ ਸਿੰਘ ਭੱਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਪੰਜਾਬ, ਪੰਜਾਬੀਅਤ ਲਈ ਪਾਇਆ ਉਹਨਾਂ ਦਾ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਸਮੇਤ ਸਮੁੱਚੇ ਚਾਹੁਣ ਵਾਲਿਆਂ ਨੂੰ ਭਾਣਾ ਮੰਮਨਣ ਦਾ ਬਲ ਬਖਸ਼ਿਸ਼ ਕਰਨ।

ਦੱਸ ਦੇਈਏ ਕਿ ਕਾਮੇਡੀਅਨ ਜਸਵਿੰਦਰ ਭੱਲਾ ਨੇ 65 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਉਹ ਲਗਭਗ 1 ਮਹੀਨੇ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਮੋਹਾਲੀ ਵਿਚ ਕੀਤਾ ਜਾਵੇਗਾ। ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿਚ ਹੋਇਆ ਸੀ। ਉਹ ਇਕ ਪ੍ਰੋਫ਼ੈਸਰ ਵੀ ਸਨ। ਉਨ੍ਹਾਂ ਨੇ 1988 ਵਿਚ ‘ਛਣਕਟਾ’ ਨਾਲ ਇਕ ਕਾਮੇਡੀਅਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਫ਼ਿਲਮ ‘ਦੁੱਲਾ ਭੱਟੀ’ ਨਾਲ ਅਦਾਕਾਰ ਬਣੇ।

 

Leave a Reply

Your email address will not be published. Required fields are marked *