ਚਮੋਲੀ ਦੇ ਨੰਦਾਨਗਰ ’ਚ ਫਟਿਆ ਬੱਦਲ, ਕੁੰਤਰੀ ਪਿੰਡ ਦੇ 6 ਘਰਾਂ ਨੂੰ ਪਹੁੰਚਿਆ ਨੁਕਸਾਨ


ਉੱਤਰਾਖੰਡ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਵਿੱਚ ਦੋ ਪਿੰਡਾਂ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ। ਨੰਦਾਨਗਰ ਦੇ ਕੁੰਤਰੀ ਪਿੰਡ ਅਤੇ ਧੁਰਮਾ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਜਦਕਿ ਕੁੰਤਰੀ ਪਿੰਡ ਵਿੱਚ ਛੇ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ 10 ਵਿਅਕਤੀ ਲਾਪਤਾ ਹੋਏ ਸਨ ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਰੈਸਕਿਊ ਟੀਮਾਂ ਨੇ ਸੁਰੱਖਿਆ ਬਚਾਅ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਉਤਰਾਖੰਡ ’ਚ ਬੱਦਲ ਫਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਬੱਦਲ ਫਟਣ ਕਾਰਨ ਕਈ ਜ਼ਿਲਿ੍ਹਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਦੇ ਚਮੋਲੀ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਨੰਦਾ ਨਗਰ ਵਿੱਚ ਭਾਰੀ ਬਾਰਿਸ਼ ਨੇ ਕਾਫ਼ੀ ਨੁਕਸਾਨ ਕੀਤਾ ਹੈ, ਜਿੱਥੇ ਕੁੰਤਰੀ ਪਿੰਡ ਦੇ ਕਈ ਘਰ ਮਲਬੇ ਹੇਠ ਦੱਬੇ ਗਏ ਅਤੇ ਕਈ ਵਿਅਕਤੀ ਲਾਪਤਾ ਹਨ। ਸਥਾਨਕ ਲੋਕ ਨੰਦਾ ਨਗਰ ਪੁਲਿਸ ਸਟੇਸ਼ਨ ਅਤੇ ਪ੍ਰਸ਼ਾਸਨਿਕ ਟੀਮਾਂ ਘਟਨਾ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੂੰ ਘਟਨਾ ਸਥਾਨ ’ਤੇ ਪਹੁੰਚਣ ਵਿੱਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।