ਹਿਮਾਚਲ ਦੇ ਕੁੱਲੂ ‘ਚ ਫਟਿਆ ਬੱਦਲ, ਰੁੜ੍ਹ ਗਈਆਂ ਦੁਕਾਨਾਂ ਤੇ ਪੁਲ !


ਕੂੱਲੂ, 19 ਅਗਸਤ (ਨਿਊਜ਼ ਟਾਊਨ ਨੈਟਵਰਕ) :
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਹੈ। ਜਿਸ ਕਾਰਨ ਪਹਾੜੀ ਰਾਜ ਵਿਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਨੇ ਇਕ ਵਾਰ ਫਿਰ ਕਹਿਰ ਢਾਹਿਆ ਹੈ। ਰਾਤ ਤੋਂ ਬਾਰਿਸ਼ ਅਤੇ ਬੱਦਲ ਫਟਣ ਨਾਲ ਮੰਡੀ ਅਤੇ ਕੂੱਲੂ ਵਿਚਕਾਰ ਮੁੜ ਤਬਾਹੀ ਦੇਖਣ ਨੂੰ ਮਿਲੀ ਹੈ। ਮੰਡੀ-ਕੁੱਲੂ ਦੇ ਲਗਵੈਲੀ ਅਤੇ ਚੌਹਾਰ ਘਾਟੀ ਦੇ ਸਿਲਬੁਧਾਨੀ ਵਿਚ ਬੱਦਲ ਫਟ ਗਿਆ ਹੈ। ਬੱਦਲ ਫਟ ਨਾਲ 2 ਦੁਕਾਨਾਂ ਤੇ ਇਕ ਪੁੱਲ ਰੁੜ੍ਹ ਗਿਆ ਹੈ। ਓਥੇ ਦੇ ਲੋਕਾਂ ਨੇ ਦੱਸਿਆ ਕਿ ਰਾਤ 1-2 ਵਜੇ ਦੇ ਕਰੀਬ ਬੱਦਲ ਫਟਣ ਨਾਲ ਹਾਲਾਤ ਵਿਗੜ ਗਏ ਹਨ। ਕਈ ਪੇਂਡੂ ਇਲਾਕਿਆਂ ਵਿਚ ਸੜਕਾਂ ਦਾ ਸੀ ਸੰਪਰਕ ਟੁੱਟ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਉਛਲ ਰਹੇ ਸਨ। ਭਾਰੀ ਮੀਂਹ ਕਾਰਨ ਕੁੱਲੂ ਜ਼ਿਲ੍ਹੇ ਦੇ ਕਈ ਪੇਂਡੂ ਖੇਤਰਾਂ ਵਿਚ ਸੜਕਾਂ ਵੀ ਬੰਦ ਹੋ ਗਈਆਂ ਹਨ। ਤਬਾਹੀ ਦੀ ਸਥਿਤੀ ਇਹ ਹੈ ਕਿ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿੱਚ ਰਾਸ਼ੋਲ ਨੇੜੇ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ਵਿਚ ਦੋ ਪੁਲ ਵਹਿ ਗਏ ਅਤੇ ਵਾਹਨ ਵੀ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਖੱਡ ਦੇ ਕੰਢੇ ਸਥਿਤ ਘਰਾਟ ਵੀ ਵਹਿ ਗਏ ਹਨ।