ਰੋਪੜ ਦੇ ਪਿੰਡ ਖੱਡ ਬਠਲੌਰ ‘ਚ ਫਟਿਆ ਬੱਦਲ, ਲੋਕਾਂ ਦਾ ਹੋਇਆ ਭਾਰੀ ਨੁਕਸਾਨ !


ਨੂਰਪੁਰ ਬੇਦੀ, 1 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਖੱਡ ਬਠਲੋਰ ਵਿਖੇ ਬੱਦਲ ਫਟਣ ਕਾਰਨ ਇਕ ਲੱਖਤ ਪਿੰਡ ਵਿੱਚ ਪਾਣੀ ਆ ਗਿਆ ਜਿਸ ਕਾਰਨ ਪਿੰਡ ਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਜਾਣਕਾਰੀ ਦਿੰਦੇ ਹੋਇਆ ਪਿੰਡ ਦੇ ਨੌਜਵਾਨ ਬਲਰਾਮ ਪੁੱਤਰ ਦੇਵਰਾਜ, ਡਾਕਟਰ ਹੇਮਰਾਜ ਟਿੱਬਾ ਟੱਪਰੀਆਂ ਨੇ ਦੱਸਿਆ ਕਿ ਇੱਕ ਤਾਂ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਪੈ ਰਹੀ ਸੀ ਉੱਤੋਂ ਅੱਜ ਬੱਦਲ ਫਟਣ ਕਾਰਨ ਪਿੰਡ ਵਿੱਚ ਵਾਧੂ ਪਾਣੀ ਇਕੱਠਾ ਹੋਣ ਕਾਰਨ ਪਿੰਡ ਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਕਾਰਨ ਪਸ਼ੂਆਂ ਨੂੰ ਚਾਰੇ ਦੀ ਭਾਰੀ ਕਿੱਲਤ ਤਾਂ ਪਹਿਲਾਂ ਹੀ ਸੀ ਉੱਤੋਂ ਬੱਦਲ ਫੱਟਣ ਨਾਲ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਜਾਂ ਵੜਿਆ ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਨਾਲ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਅਤੇ ਇਸ ਪਿੰਡ ਦਾ ਬਾਕੀ ਲੋਕਾਂ ਨਾਲੋਂ ਸੰਪਰਕ ਟੁੱਟ ਗਿਆ । ਉਹਨਾਂ ਨੇ ਦੱਸਿਆ ਕਿ ਪਿੰਡ ਦੇ ਬਾਬਾ ਸ਼੍ਰੀ ਚੰਦ ਮੰਦਰ ਚ ਅੱਜ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਜਾਣਾ ਸੀ ਭਾਰੀ ਮੀਂਹ ਦੇ ਕਾਰਨ ਜਿਸ ਨੂੰ ਅੱਜ ਰੱਦ ਕਰਨਾ ਪੈ ਗਿਆ
