ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਗ੍ਰਿਫ਼ਤਾਰ !

0
Screenshot 2025-09-02 154359

ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 05 ਪਿਸਟਲਾਂ ਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ। ਪੁਲਿਸ ਨੂੰ ਖ਼ਾਸ ਸੂਚਨਾ ਮਿਲਣ ‘ਤੇ ਸੀਆਈਏ ਮਲੋਟ ਵੱਲੋਂ ਐਸਪੀ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਡੀਐਸਪੀ (ਲੰਬੀ) ਦੀ ਦੇਖ-ਰੇਖ ਹੇਠ ਖ਼ਾਸ ਨਾਕਾ ਲਗਾਇਆ ਗਿਆ। ਜਾਂਚ ਦੌਰਾਨ ਇਕ ਨੀਲੇ ਰੰਗ ਦੇ ਕਿੱਟ ਬੈਗ ਨਾਲ ਸਫ਼ਰ ਕਰ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਵਿਚੋਂ 5 ਦੇਸੀ ਬਣੀਆਂ ਪਿਸਟਲਾਂ (04.32 ਬੋਰ ਅਤੇ 01.30 ਬੋਰ) ਅਤੇ 10 ਮੈਗਜ਼ੀਨਾਂ ਬਰਾਮਦ ਹੋਈਆਂ।

ਮੁਲਜ਼ਮ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਵਾਰਡ ਨੰਬਰ 10 ਮਿਨੀ ਪੈਲੇਸ ਨੇੜੇ ਬਧਨੀ ਕਲਾਂ ਜ਼ਿਲ੍ਹਾ ਮੋਗਾ ਤੇ ਗੁਰਸੇਵਕ ਸਿੰਘ ਉਰਫ਼ ਮੋਟਾ, ਪੁੱਤਰ ਜਗਤਾਰ ਸਿੰਘ, ਨਿਵਾਸੀ ਪਿੰਡ ਮਨੂ ਕੇ ਸੰਧੂ, ਥਾਣਾ ਹਾਥੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਪਾਸੋਂ 5 ਦੇਸੀ ਬਣੀਆਂ ਪਿਸਟਲਾਂ (4.32 ਬੋਰ ਤੇ 01.30 ਬੋਰ), 10 ਮੈਗਜ਼ੀਨਾਂ ਬਰਾਮਦ ਹੋਈਆਂ ਹਨ।

ਪੜਤਾਲ  ਦੌਰਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਦੇਸ ਰਾਜ ਦੀ ਹੱਤਿਆ ਰਣਜੀਤ ਸਿੰਘ ਪੁੱਤਰ ਮਨਕਾ, ਹਨਸ਼ਾ ਹਲਵਾਈ, ਨੌਸ਼ਾ ਅਤੇ ਸੀਪਾ ਨੇ ਕੀਤੀ ਸੀ ਜੋ ਇਸ ਸਮੇਂ ਜੇਲ੍ਹ ਵਿੱਚ ਹਨ। ਹਥਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ ਦੌਰਾਨ, ਗੁਰਦੀਪ ਸਿੰਘ ਦੀ ਮੁਲਾਕਾਤ ਹਰਜੋਤ ਸਿੰਘ ਉਰਫ਼ ਨੀਲਾ ਅਤੇ ਜਗਦੀਪ ਸਿੰਘ ਉਰਫ਼ ਜੱਗਾ, ਪੁੱਤਰ ਜਤਿੰਦਰ ਸਿੰਘ, ਨਿਵਾਸੀ ਪਿੰਡ ਧੁਲਕੋਟ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਨਾਲ ਹੋਈ। ਦੋਵੇਂ ਨੀਲਾ ਅਤੇ ਜੱਗਾ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਹਨ।

ਨੀਲਾ ਦੇ ਹੁਕਮ ‘ਤੇ ਗੁਰਸੇਵਕ ਅਤੇ ਗੁਰਦੀਪ ਇੰਦੌਰ ਗਏ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਨੂੰ 5 ਪਿਸਟਲਾਂ ਸਪੁਰਦ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 2 ਪਿਸਟਲਾਂ ਮੁਲਜ਼ਮਾਂ ਨੇ ਆਪਣੇ ਕੋਲ ਰੱਖੀਆਂ ਅਤੇ ਬਾਕੀ 3 ਨੀਲਾ ਨੂੰ ਸਪੁਰਦ ਕਰਨੀਆਂ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਰਜੋਤ ਸਿੰਘ ਉਰਫ਼ ਨੀਲਾ ਖ਼ਿਲਾਫ਼ 12 ਮੁਕਦਮੇ ਅਤੇ ਜਗਦੀਪ ਸਿੰਘ ਉਰਫ਼ ਜੱਗਾ ਦੇ ਖ਼ਿਲਾਫ਼ 10 ਮੁਕਦਮੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸੂਬੇ ‘ਚ ਦਰਜ ਹਨ।

Leave a Reply

Your email address will not be published. Required fields are marked *