ਘਰਾਂ ਅੰਦਰ ਪੂਜਾ ਦਾ ਝਾਂਸਾ ਦੇ ਕੇ ਸੋਨਾ ਚੋਰੀ ਕਰਨ ਵਾਲੇ ਚੜੇ CIA ਸਟਾਫ਼ ਦੇ ਹੱਥੇ

0
Screenshot 2025-11-24 190749

ਬਰਨਾਲਾ, 24 ਨਵੰਬਰ (ਰਾਈਆ)

ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਮਾੜੇ ਅਨਸਰਾਂ iਖ਼ਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਯੋਗ ਨਿਗਰਾਨੀ ਹੇਠ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਿਤੀ 18-09-2025 ਨੂੰ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਬਸਤੀ, ਸ਼ਹਿਣਾ ਨੇ ਪੁਲਿਸ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਸ਼ਾਸ਼ਤਰੀ ਪੰਡਿਤ ਨਾਮ ਦੇ ਇੱਕ ਸਖ਼ਸ਼ ਵੱਲੋਂ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਸੋਨੇ ਦੀ ਗਾਗਰ ਦੱਬੀ ਹੋਣ ਸਬੰਧੀ ਦੱਸਿਆ ਸੀ। ਜਿਸ ਕਰਕੇ ਮਿਤੀ 10-08-2025 ਨੂੰ ਸ਼ਾਸਤਰੀ ਪੰਡਿਤ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਉਹਨਾਂ ਦੇ ਘਰ ਆਇਆ, ਜਿਸਨੇ ਆਪਣੀ ਪਾਠ ਪੂਜਾ ਸ਼ੁਰੂ ਕੀਤੀ। ਜਿਸ ਨੇ ਬਿਆਨਕਰਤਾ ਦੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਵਜ਼ਨ ਕਰੀਬ 03-04 ਤੋਲਾ ਪੂਜਾ ਕਰਨ ਲਈ ਮੰਗੇ ਅਤੇ ਫਿਰ ਪਾਠ ਪੂਜਾ ਕਰਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ਵਿੱਚ ਰਖਵਾ ਦਿੱਤੇ ਸਨ। ਬਿਆਨਕਰਤਾ ਅਤੇ ਉਸਦੇ ਪਰਿਵਾਰਿਕ ਮੈਂਬਰ ਪਾਠ ਪੂਜਾ ਕਰਦੇ ਉੱਥੇ ਹੀ ਸੌਂ ਗਏ ਅਤੇ ਸ਼ਾਸ਼ਤਰੀ ਆਪਣੇ ਸਾਥੀ ਉਹਨਾਂ ਦੇ ਘਰੋਂ ਚਲਾ ਗਿਆ। ਬਿਆਨਕਰਤਾ ਨੇ ਜਦੋਂ ਕੁੱਝ ਦਿਨਾਂ ਬਾਅਦ ਅਲਮਾਰੀ ਖੋਲ੍ਹ ਕੇ ਆਪਣਾ ਸੋਨਾ ਦੇਖਿਆ ਤਾਂ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ ਵਜ਼ਨ ਕਰੀਬ 03-04 ਤੋਲੇ ਅਤੇ ਡੇਢ ਲੱਖ ਰੁਪਏ ਗਾਇਬ ਸਨ, ਜਿੰਨ੍ਹਾਂ ਨੂੰ ਸ਼ਾਸਤਰੀ ਪੰਡਿਤ ਆਪਣੇ ਸਾਥੀ ਸਮੇਤ ਚੋਰੀ ਕਰਕੇ ਲੈ ਗਿਆ ਸੀ। ਇਸ ਬਿਆਨ ਦੇ ਆਧਾਰ ਪਰ ਉਕਤ ਵਿਅਕਤੀਆਂ ਦੇ iਖ਼ਲਾਫ਼ ਮੁਕੱਦਮਾ ਨੰਬਰ 92 ਮਿਤੀ 18-09-2025 ਅ/ਧ 305, 3(5), 317(2) ਭਂਸ਼ ਥਾਣਾ ਸ਼ਹਿਣਾ ਦਰਜ ਰਜਿਸਟਰ ਕੀਤਾ ਗਿਆ।
ਉਕਤ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਦੌਰਾਨੇ ਤਫ਼ਤੀਸ਼ ਸ:ਥ: ਲਵਪ੍ਰੀਤ ਸਿੰਘ ਸੀ. ਆਈ. ਏ. ਬਰਨਾਲਾ ਅਤੇ ਪੁਲਿਸ ਪਾਰਟੀ ਵੱਲੋਂ ਤਕਨੀਕੀ ਅਤੇ ਵਿਗਿਆਨਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਸਫ਼ਾ ਮਿਸਲ ਪਰ ਆਈ ਸਹਾਦਤ ਤੋਂ ਮੁਕੱਦਮਾ ਹਜ੍ਹਾ ਵਿੱਚ ਨਿਮਨਲਿਖਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ:-
ਸ਼ਿਵਮ ਕੁਮਾਰ ਉਰਫ਼ ਸ਼ੁਭਮ ਕੁਮਾਰ ਉਰਫ ਕਾਂਸੀ ਰਾਮ ਸ਼ਾਸਤਰੀ ਪੁੱਤਰ ਸ਼ੰਕਰ ਲਾਲ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਬੈਕ ਸਾਈਡ ਵਾਈਟ ਡਾਇਮੰਡ ਪੈਲੇਸ ਨੇੜੇ ਕੀਰੋ ਮਾਲ, 66 ਫੁੱਟੀ ਰੋਡ, ਜਲੰਧਰ।
ਰਵੀ ਸ਼ਰਮਾ ਪੁੱਤਰ ੳਮ ਪ੍ਰਕਾਸ਼ ਸ਼ਰਮਾ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਸਿੰੰਘ ਸਭਾ ਗੁਰਦੁਆਰਾ ਵਾਲੀ ਗਲੀ, ਨੇੜੇ ਮਾਝਾ ਹੈਲਥ ਕਲੱਬ ਜੀਰਾ ਅਤੇ ਹਾਲ ਆਬਾਦ ਗਲੀ ਨੰਬਰ 04, ਦੱਤ ਰੋਡ, ਨੇੜੇ ਨਹਿਰੂ ਪਾਰਕ, ਚੱਕੀ ਵਾਲੀ ਗਲੀ ਮੋਗਾ।
ਪਰਵੀਨ ਕੁਮਾਰ ਭਾਰਗਵ ਉਰਫ ਸੋਨੂੰ ਪੁੱਤਰ ਅਮਰ ਚੰਦ ਭਾਰਗਵ ਵਾਸੀ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਅਰਬਨ ਸਟੇਟ ਫੇਸ -2, ਜਲੰਧਰ।

ਬ੍ਰਾਮਦਗੀ:-
60,000/- ਰੂਪੈ ਦੇ ਕਰੰਸੀ ਨੋਟ
ਉਕਤਾਨ ਸਾਰੇ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜਦੋਂ ਵੀ ਕੋਈ ਇਹਨਾਂ ਪਾਸ ਪੁੱਛਿਆ ਜਾਂ ਕੁੰਡਲੀ ਦਿਖਾਉਣ ਆਉਂਦੇ ਤਾਂ ਉਹਨਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਉਹਨਾਂ ਦੇ ਗ੍ਰਹਿਾਂ ਦੇ ਦੋਸ਼ ਸ਼ੁੱਧ ਕਰਨ ਲਈ ਪੂਜਾ ਕਰਨ ਦੇ ਬਹਾਨੇ ਉਹਨਾਂ ਦਾ ਸੋਨਾ ਆਦਿ ਪੂਜਾ ਵਿੱਚ ਰੱਖ ਲੈਂਦੇ ਸਨ ਅਤੇ ਬੜੀ ਚਲਾਕੀ ਨਾਲ ਪੂਜਾ ਵਿੱਚ ਹੀ ਉਹਨਾਂ ਦੇ ਗਹਿਣੇ ਚੋਰੀ ਕਰਕੇ ਲੈ ਜਾਂਦੇ ਸਨ। ਉਪਰੋਕਤ ਦੋਸ਼ੀ ਬਾਹਰਲੀ ਸਟੇਟ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਦੇ ਵੱਖ ਵੱਖ ਸਹਿਰਾਂ ਵਿੱਚ ਕਿਰਾਏ ਪਰ ਕਮਰੇ ਲੈ ਕੇ ਰਹਿੰਦੇ ਹਨ ਅਤੇ ਉੱਥੇ ਘੁੰਮਕੇ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾੳਂੁਦੇ ਹਨ।

ਪਬਲਿਕ ਨੂੰ ਅਪੀਲ:- ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੀ ਤਰ੍ਹਾਂ ਦੇ ਪਾਖੰਡੀ ਲੋਕ ਜੋ ਜੋਤਿਸ਼ ਦੀ ਆੜ੍ਹ ਵਿੱਚ ਉਹਨਾਂ ਦੇ ਘਰਾਂ ਵਿੱਚ ਜਾ ਕੇ ਸੋਨੇ ਦੀ ਸ਼ੁੱਧੀ ਬਹਾਨੇ ਕੋਈ ਹਵਨ ਵਗੈਰਾ ਕਰਨ ਲਈ ਆਉਦੇ ਹਨ, ਉਹਨਾਂ ਤੋਂ ਸਾਵਧਾਨ ਰਿਹਾ ਜਾਵੇ ਤਾਂ ਕਿ ਲੋਕ ਠੱਗੀ ਜਾਂ ਚੋਰੀ ਦਾ ਸ਼ਿਕਾਰ ਨਾ ਬਣ ਸਕਣ। ਅਜਿਹੇ ਸ਼ੱਕੀ ਵਿਅਕਤੀਆਂ ਬਾਰੇ ਪਤਾ ਲੱਗਣ ਤੇ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:- ਦੌਰਾਨੇ ਪੁੱਛ-ਗਿੱਛ ਦੋਸ਼ੀ ਸ਼ਿਵਮ ਕੁਮਾਰ ਉਰਫ ਸ਼ੁਭਮ ਕੁਮਾਰ ਉਰਫ਼ ਕਾਂਸੀ ਰਾਮ ਨੇ ਦੱਸਿਆ ਕਿ ਉਸਦੇ iਖ਼ਲਾਫ਼ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਸਬੰਧੀ ਥਾਣਾ ਅੰਬਾਲਾ (ਹਰਿਆਣਾ) ਵਿਖੇ ਮੁਕੱਦਮਾ ਦਰਜ ਰਜਿਸਟਰ ਹੈ।

Leave a Reply

Your email address will not be published. Required fields are marked *