ਮੁੱਖ ਮੰਤਰੀ ਨੇ ਤੁਰੰਤ ਬਦਲ ਦਿੱਤੇ ਪੁਲਿਸ ਚੌਂਕੀ ਦੇ ਸਾਰੇ ਮੁਲਾਜ਼ਮ

0
b9d054f1-862d-4ec2-bf6f-fe5de61eab0e

ਬਠਿੰਡਾ ‘ਚ ਨਸ਼ਿਆਂ ਵਿਰੁਧ ਆ ਰਹੀਆਂ ਸੀ ਵਾਰ-ਵਾਰ ਸ਼ਿਕਾਇਤਾਂ

ਬਠਿੰਡਾ, 6 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਮਾਨ ਵੱਲੋਂ ਵਰਕਰਾਂ ਲੀਡਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ, ਜਿਸ ਵਿੱਚ ਵਰਕਰਾਂ ਵੱਲੋਂ ਆਪਣੀਆਂ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਗੁਲਾਬਗੜ੍ਹ ਅਤੇ ਨਾਲ ਲੱਗਦੇ ਪਿੰਡ ਵਿੱਚ ਨਸ਼ੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ, ਜਿਸ ਸਬੰਧੀ ਸਬੰਧਤ ਸਦਰ ਥਾਣੇ ਅਧੀਨ ਚੌਕੀ ਕੋਟਸ਼ਮੀਰ ਨੂੰ ਇਤਲਾਹ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ‘ਤੇ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲੈਂਦਿਆਂ ਕਿਹਾ ਕਿ ਚੌਕੀ ਦੇ ਸਾਰੇ ਮੁਲਾਜ਼ਮਾਂ ਨੂੰ ਮੌਕੇ ‘ਤੇ ਹੀ ਬਦਲਣ ਦੇ ਹੁਕਮ ਜਾਰੀ ਕੀਤੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਬਠਿੰਡਾ ਤੋਂ ਸ਼ਿਫਟ ਕਰਨ ਬਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ। ਉਪਰੰਤ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਫੋਨ ‘ਤੇ ਦੱਸਿਆ ਕਿ ਥਾਣਾ ਸਦਰ ਦੇ ਸਾਰੇ ਮੁਲਾਜ਼ਮ, ਮਾਨਸਾ ਬਦਲ ਦਿੱਤੇ ਗਏ ਹਨ, ਇੱਥੇ ਨਵੇਂ ਮੁਲਾਜ਼ਮ ਲਗਾਵਾਂਗੇ ਅਤੇ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਸੰਬੰਧ ਵਿੱਚ ਜਦੋਂ ਸਰਪੰਚ ਗੁਲਾਬਗੜ੍ਹ ਲੱਖਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਕੈਮਰੇ ਅੱਗੇ ਨਹੀਂ ਆਵਾਂਗਾ ਪਰ ਮੈਂ ਸ਼ਿਕਾਇਤ ਨਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਮੁੱਖ ਮੰਤਰੀ ਅੱਗੇ ਪੇਸ਼ ਕੀਤੀਆਂ ਹਨ ਕਿ ਸਾਡੇ ਦੋ ਪਿੰਡਾਂ ਵਿੱਚ ਨਸ਼ੇ ਕਾਰਨ ਕਾਫੀ ਮੌਤਾਂ ਹੋ ਗਈਆਂ, ਨਸ਼ਾ ਰੁਕ ਨਹੀਂ ਰਿਹਾ। ਮੈਂ ਪੁਲਿਸ ਕੋਲ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

Leave a Reply

Your email address will not be published. Required fields are marked *