ਕ੍ਰੇਸ਼ਤੀਆਂ ਪੰਜਾਬ ਖਾਦੀ ਮੰਡਲ ਖਰੜ ਵਲੋਂ CM ਫੰਡ ਲਈ 51000 ਰੁਪਏ ਦਾ ਚੈਕ ਐਸ.ਡੀ.ਐਮ. ਨੂੰ ਸੌਪਿਆ


ਖਰੜ,19 ਸਤੰਬਰ (ਅਵਤਾਰ ਸਿੰਘ):
ਕੇ੍ਰਸ਼ਤੀਆਂ ਪੰਜਾਬ ਖਾਦੀ ਮੰਡਲ ਖਰੜ ਵਲੋਂ ਸਰਕਾਰ ਵਲੋਂ ਹੜ੍ਹਾਂ ਪੀੜਤਾਂ ਦੀ ਮੱਦਦ ਲਈ ਸ਼ੁਰੂ ਕੀਤੇ ਗਏ ‘ ਮੁੱਖ ਮੰਤਰੀ ਰਾਹਤ ਫੰਡ’ ਲਈ ਐਸ.ਡੀ.ਐਮ.ਖਰੜ ਦਿਵਿਆ ਪੀ ਆਈ.ਏ.ਐਸ.ਨੂੰ 51000 ਰੁਪਏ ਦੀ ਰਾਸ਼ੀ ਦਾ ਚੈਕ ਦਿੱਤਾ ਗਿਆ। ਕ੍ਰੇਸ਼ਤੀਆਂ ਪੰਜਾਬ ਖਾਦੀ ਮੰਡਲ ਖਰੜ ਦੇ ਸਕੱਤਰ ਸੋਹਨ ਲਾਲ ਸੈਣੀ ਨੇ ਦਸਿਆ ਕਿ ਖਾਦੀ ਮੰਡਲ ਖਰੜ ਦੇ ਸਮੁਹ ਕਰਮਚਾਰੀਆਂ ਵਲੋਂ ਇੱਕ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਪੰਜਾਬ ਵਿਚ ਦਿੱਤੀ ਗਈ ਹੈ ਅਤੇ 51000 ਰੁਪਏ ਦੀ ਰਾਸ਼ੀ ਦਾ ਚੈਕ ਐਸ.ਡੀ.ਐਮ.ਖਰੜ ਨੂੰ ਸੌਪਿਆ ਗਿਆ। ਇਸ ਮੌਕੇ ਸ਼ਕਤੀ ਚੰਦ, ਸੁਭਾਸ ਸ਼ਰਮਾ, ਮਾਂਗੇ ਰਾਮ, ਮਨਜੀਤ ਸਿੰਘ, ਐਸ.ਡੀ.ਐਮ.ਖਰੜ ਦੇ ਰੀਡਰ ਪਰਦੀਪ ਕੁਮਾਰ ਰਤਨ, ਰਣਵਿੰਦਰ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
