ਚੌਧਰੀ ਸ਼੍ਰੀ ਰਾਮ ਟੌਂਸਾ ਭਾਜਪਾ ਸਰਕਲ ਕਾਠਗੜ੍ਹ ਦੇ ਪ੍ਰਧਾਨ ਨਿਯੁਕਤ


ਨਵਾਂਸ਼ਹਿਰ /ਕਾਠਗੜ੍ਹ, 10 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਗੁੱਜਰ ਬਰਾਦਰੀ ਦੇ ਨਾਮਵਰ ਸਖਸ਼ੀਅਤ ਚੌਧਰੀ ਸ਼੍ਰੀ ਰਾਮ ਟੌਂਸਾ ਨੂੰ ਭਾਰਤੀ ਜਨਤਾ ਪਾਰਟੀ ਸਰਕਲ ਕਾਠਗੜ੍ਹ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ | ਸ਼੍ਰੀ ਰਾਮ ਟੌਂਸਾ ਭਾਜਪਾ ਦੇ ਇਕ ਵਫਾਦਾਰ ਸਿਪਾਹੀ ਹਨ | ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ ਕਰਕੇ ਇਕ ਸੱਚੇ ਚਿਹਰੇ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਅਤੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ | ਉਨ੍ਹਾਂ ਨੇ ਪੂਰੀ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਚੌਧਰੀ ਸ਼੍ਰੀ ਰਾਮ ਟੌਂਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜਿੰਮੇਦਾਰੀ ਉਨ੍ਹਾਂ ਨੂੰ ਸੌਂਪੀ ਹੈ ਉਹ ਪੂਰੀ ਇਮਾਨਦਾਰੀ ਤੇ ਜਨੂਨਦੇ ਨਾਲ ਨਿਭਾਉਣਗੇ | ਪਾਰਟੀ ਦੀਆਂ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਇਆ ਜਾਵੇਗਾ | ਉਨ੍ਹਾਂ ਨੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਸੁਖਵਿੰਦਰ ਗੋਲਡੀ ਭਾਜਪਾ ਉਪ ਪ੍ਰਧਾਨ ਪੰਜਾਬ ਅਤੇ ਅਜੇ ਕਟਾਰੀਆ ਦਾ ਵੀ ਸਾਂਝੇ ਤੌਰ ਤੇ ਧੰਨਵਾਦ ਕੀਤਾ |
ਸ਼੍ਰੀ ਰਾਮ ਟੌਸਾ ਨੇ ਕਿਹਾ ਕਿ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਮਾਰਗ ਦਰਸ਼ਨ ਤੇ ਅਸੀ ਵੱਧ ਚੜ੍ਹ ਕੇ ਕੰਮ ਕਰਾਂਗੇ ਅਤੇ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਾਂਗੇ | ਇਸ ਮੌਕੇ ਤੇ ਐਡਵੋਕੇਟ ਰਾਜਵਿੰਦਰ ਲੱਕੀ ਜਿਲਾ ਪ੍ਰਧਾਨ, ਸੁਖਵਿੰਦਰ ਸਿੰਘ ਗੋਲਡੀ, ਅਜੇ ਕਟਾਰੀਆ, ਬਲਰਾਮ ਸ਼ਰਮਾ ਸਾਬਕਾ ਸਕਰਲ ਪ੍ਰਧਾਨ ਸਹਿਬਾ ਸੜੋਆ ਆਦਿ ਮੌਜੂਦ ਰਹੇ।