ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਵੱਛ ਸ਼ਹਿਰ, ਰਾਸ਼ਟਰਪਤੀ ਨੇ ਦਿਤਾ ਐਵਾਰਡ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 17 ਜੁਲਾਈ : ਦੇਸ਼ ਭਰ ਵਿਚ ਸਵੱਛ ਸ਼ਹਿਰ ਮੁਕਾਬਲੇ ਵਿਚ ਚੰਡੀਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਫ਼ਾਈ ਮਾਮਲੇ ਵਿਚ ਚੰਡੀਗੜ੍ਹ ਦੇਸ਼ ਦਾ ਦੂਜਾ ਸ਼ਹਿਰ ਬਣ ਗਿਆ। ਸਵੱਛ ਸਰਵੇਖਣ 2024 ਵਿਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਕੈਟਾਗਿਰੀ ਵਿਚ ਚੰਡੀਗੜ੍ਹ ਨੂੰ ਦੂਜਾ ਰੈਂਕ ਮਿਲਿਆ ਹੈ। ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਅੱਜ ਐਵਾਰਡ ਦਿੱਤਾ ਗਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਇਹ ਐਵਾਰਡ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਸਾਲ 2023 ਵਿਚ ਚੰਡੀਗੜ੍ਹ 11ਵੇਂ ਸਥਾਨ ਉਤੇ ਸੀ।