ਕਾਗਜ਼ ਪੂਰੇ ਨਾ ਹੋਣ ‘ਤੇ ਕੀਤੇ ਚਲਾਨ, ਨਾਲ ਕੀਤਾ ਜਾਗਰੂਕ

0
chalan

ਜੰਡਿਆਲਾ ਗੁਰੂ, 11 ਜੂਨ (ਸੁਖਜਿੰਦਰ ਸਿੰਘ ਸੋਨੂੰ) : ਐਸਐਸਪੀ ਅੰਮ੍ਰਿਤਸਰ, ਆਈ.ਪੀ.ਐਸ ਸ.ਮਨਿੰਦਰ ਸਿੰਘ ਅਤੇ ਐਸਪੀ ਹੈੱਡਕੁਆਟਰ ਅਤੇ ਟ੍ਰੈਫਿਕ ਇੰਚਾਰਜ ਖੁਸਬੂ ਸਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਡਾ ਟਾਂਗਰਾ ਵਿਖੇ ਏ.ਐਸ.ਆਈ ਇੰਦਰ ਮੋਹਨ ਅਤੇ ਹਾਈਵੇ 2 ਪੈਟਰੋਲਿੰਗ ਏਐਸਆਈ ਹਰਜੀਤ ਸਿੰਘ ਅਤੇ ਏਐਸਆਈ ਲਖਵੰਤ ਸਿੰਘ ਵੱਲੋਂ ਨਾਕਾ ਲਾਇਆ ਗਿਆ। ਇਸ ਮੌਕੇ ਏਐਸਆਸੀ ਇੰਦਰ ਮੋਹਨ ਵੱਲੋਂ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਕਾਰਾਂ ਅਤੇ ਮੋਟਰਸਾਈਕਲਾਂ ਦੇ ਕਾਗਜ ਚੈਕ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਕਾਰ ਚਾਲਕ ਵਲੋਂ ਸੀਟ ਬੈਲਟ ਨਾ ਲਾਈ ਹੋਣ ਦੇ ਕਰਕੇ ਜਾਂ ਕਾਗਜ ਨਾ ਪੂਰੇ ਹੋਣ ਤੇ ਅਤੇ ਮੋਟਰਸਾਈਕਲ ਚਾਲਕਾਂ ਵਲੋਂ ਟ੍ਰਿਪਲ ਸਵਾਰੀ ਅਤੇ ਕਾਗਜ਼ ਨਾ ਪੂਰੇ ਹੋਣ ‘ਤੇ 70 ਤੋਂ 75 ਦੇ ਕਰੀਬ ਚਲਾਣ ਕੀਤੇ ਗਏ ਹਨ । ਇਸ ਮੌਕੇ ਇੰਦਰ ਮੋਹਨ ਅਤੇ ਟੀਮ ਵਲੋਂ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ।

ਇਸ ਮੌਕੇ ਪੂਰੀ ਟੀਂਮ ਵਲੋਂ ਦੋ ਪਹੀਆ ਵਾਹਨ ਚਲਾਉਣ ਤੇ ਹੈਲਮੈਟ ਪਹਿਨਣਾ, ਚਾਰ ਪਹੀਆ ਵਾਹਨ ਚਲਾਉਣ ਅਤੇ ਸੀਟ ਬੈਲਟ ਲਾਉਣੀ ਅਤੇ ਰੋਡ ‘ਤੇ ਪੈਦਲ ਚਲਦੇ ਸਮੇਂ ਸੜਕ ‘ਤੇ ਸੱਜੇ ਹੱਥ ਜਾਣਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਇਸੇ ਤਰ੍ਹਾ ਪੀ.ਸੀ.ਆਰ ਸਮੂਹ ਸਟਾਫ ਨੇ ਕਸਬਾ ਰਈਆ ਦੇ ਵੱਖ ਵੱਖ ਚੋਂਕਾ ਵਿੱਚ ਜਾ ਕੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਦੇ 70 ਤੋਂ 80 ਦੇ ਕਰੀਬ ਚਲਾਨ ਕੀਤੇ ਗਏ ਹਨ।

Leave a Reply

Your email address will not be published. Required fields are marked *