ਕੇਂਦਰ ਸਰਕਾਰ ਨੇ ਸੋਨਮ ਵਾਂਗਚੁੱਕ ਨੂੰ ਪਤਨੀ ਨਾਲ ਨੋਟਿਸ ਸਾਂਝੇ ਕਰਨ ਦੀ ਦਿਤੀ ਆਗਿਆ


ਜੋਧਪੁਰ ਕੇਂਦਰੀ ਜੇਲ ਵਿਚ ਬੰਦ ਹੈ ਸੋਨਮ ਵਾਂਗਚੁੱਕ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 15 ਅਕਤੂਬਰ : ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਦੇ ਲੱਦਾਖੀ ਵਾਤਾਵਰਣ ਐਕਟੀਵਿਸਟ ਸੋਨਮ ਵਾਂਗਚੁੱਕ ਨੇ ਆਪਣੀ ਹਿਰਾਸਤ ਬਾਰੇ ਨੋਟਿਸ ਉਨ੍ਹਾਂ ਦੀ ਪਤਨੀ ਗੀਤਾਂਜਲੀ ਅੰਗਮਾ ਨਾਲ ਸਾਂਝੇ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ। ਜਿਨ੍ਹਾਂ ਵਲੋਂ ਉਨ੍ਹਾਂ ਦੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ ਹੈ। ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰਿਆ ਦੀ ਬੈਂਚ ਨੂੰ ਇਹ ਗੱਲ ਦੱਸੀ। ਇਸ ਤੋਂ ਬਾਅਦ ਬੈਂਚ ਨੇ ਸੁਣਵਾਈ 29 ਅਕਤੂਬਰ ਤਕ ਟਾਲ ਦਿਤੀ ਅਤੇ ਅੰਗਮਾ ਨੂੰ ਆਪਣੀ ਪਟੀਸ਼ਨ ’ਚ ਕੁੱਝ ਬਦਲਾਅ ਕਰਨ ਦਾ ਸਮਾਂ ਦਿਤਾ। ਜ਼ਿਕਰਯੋਗ ਹੈ ਕਿ ਜੋਧਪੁਰ ਸੈਂਟਰਲ ਜੇਲ ’ਚ ਬੰਦ ਵਾਂਗਚੁੱਕ ਨੂੰ 26 ਸਤੰਬਰ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਲੇਹ ’ਚ ਪੁਲਿਸ ਫ਼ਾਈਰਿੰਗ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਤੋਂ ਦਿਨ ਬਾਅਦ ਇਸ ਮਾਮਲੇ ’ਚ ਕੋਰਟ ਨੇ ਨੋਟਿਸ ਦਾ ਜਵਾਬ ਦਿੰਦੇ ਹੋਏ ਲੇਹ ਡਿਸਟ੍ਰਿਕਟ ਮੈਜਿਸਟ੍ਰੇਟ, ਜਿਨ੍ਹਾਂ ਵਲੋਂ ਨਜ਼ਰਬੰਦੀ ਦਾ ਹੁਕਮ ਦਿਤਾ ਗਿਆ ਸੀ, ਨੇ ਅਦਾਲਤ ਨੂੰ ਦੱਸਿਆ ਕਿ ਵਾਂਗਚੁੱਕ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਸੀ ਜੋ ਰਾਜ ਦੀ ਸੁਰੱਖਿਆ ਅਤੇ ਭਾਈਚਾਰੇ ਲਈ ਜ਼ਰੂਰੀ ਸੇਵਾਵਾਂ ਲਈ ਨੁਕਸਾਨਦੇਹ ਹਨ।