ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ ‘ਚ ਚੱਲਿਆ ਕਾਸੋ ਆਪ੍ਰੇਸ਼ਨ


ਸ਼ੱਕ ਦੇ ਅਧਾਰ ‘ਤੇ 6 ਵਿਅਕਤੀਆਂ ਨੂੰ ਕੀਤਾ ਕਾਬੂ
ਜੰਡਿਆਲਾ ਗੁਰੂ, 18 ਅਗਸਤ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ ਸੋਨੂ)
ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਵੱਡਾ ਕਾਸੋ ਓਪਰੇਸ਼ਨ ਕੀਤਾ ਗਿਆ। ਇਹ ਕਾਰਵਾਈ ਡੀ ਆਈ ਜੀ ਬਾਰਡਰ ਰੇਂਜ ਸ. ਨਾਨਕ ਸਿੰਘ, ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਐਸ ਪੀ (ਡੀ) ਅਦਿੱਤਿਆ ਵਾਰੀਅਰ, ਡੀ ਐਸ ਪੀ ਰਵਿੰਦਰ ਸਿੰਘ ਅਤੇ ਐਸ ਐਚ ਓ ਮੁਖਤਿਆਰ ਸਿੰਘ ਦੀ ਨਿਗਰਾਨੀ ਹੇਠ ਹੋਈ।
ਓਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਕੀਤੀ ਗਈ ਅਤੇ ਸ਼ੱਕ ਦੇ ਅਧਾਰ ‘ਤੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਡੀ ਆਈ ਜੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਓਪਰੇਸ਼ਨ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੰਗ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਇਹ ਕਾਸੋ ਓਪਰੇਸ਼ਨ ਹੋਏ ਹਨ। ਕਾਬੂ ਕੀਤੇ ਸ਼ੱਕੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਕੁਝ ਰਿਕਵਰੀਆਂ ਵੀ ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਓਪਰੇਸ਼ਨ ਪੂਰਾ ਹੋਣ ‘ਤੇ ਸਾਂਝੀ ਕੀਤੀ ਜਾਵੇਗੀ।
ਡੀ ਆਈ ਜੀ ਨੇ ਸਾਫ਼ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਨੂੰ ਜ਼ੀਰੋ ਟੋਲਰੈਂਸ ਨਾਲ ਖ਼ਤਮ ਕਰਨ ਦਾ ਪੰਜਾਬ ਪੁਲਿਸ ਦਾ ਵਾਅਦਾ ਹੈ।