ਲੁਧਿਆਣਾ ਵਿਚ ਭਾਜਪਾ ਕੌਂਸਲਰਾਂ ਵਿਰੁਧ ਪਰਚਾ ਦਰਜ


ਲੁਧਿਆਣਾ, 3 ਅਗੱਸਤ (ਕਮਲ ਕਪੂਰ) : ਸ਼ੁੱਕਰਵਾਰ ਨੂੰ ਲੁਧਿਆਣਾ ਵਿਚ ਆਮ ਆਦਮੀ ਪਾਰਟੀ (ਆਪ) ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਗਏ ਭਾਜਪਾ ਕੌਂਸਲਰਾਂ ਵਿਚਕਾਰ ਵੱਡਾ ਝਗੜ ਹੋ ਗਈ ਸੀ। ਇਸ ਝਗੜੇ ਤੋਂ ਬਾਅਦ ਹੁਣ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ-5 ਵਿਚ ਭਾਜਪਾ ਕੌਂਸਲਰਾਂ ਅਤੇ ਅਣਪਛਾਤੇ ਲੋਕਾਂ ਵਿਰੁਧ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਰਚੇ ਵਿਚ ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਾਇਣ, ਮੁਕੇਸ਼ ਖੱਤਰੀ ਅਤੇ ਗੌਰਵਜੀਤ ਗੋਰਾ ਦੇ ਨਾਮ ਹਨ ਜਦਕਿ 20 ਹੋਰ ਅਣਪਛਾਤੇ ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਵਿਰੁਧ ਧਾਰਾ 221, 132, 125(4), 351(2) ਬੀ.ਐਨ.ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਕਿਹਾ ਹੈ ਕਿ ਕੌਂਸਲਰਾਂ ਵਿਰੁਧ ਦਰਜ ਮਾਮਲੇ ਵਿਚ ਜਲਦੀ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।