ਲੁਧਿਆਣਾ ਦੇ 5 ਮਸ਼ਹੂਰ ਸੋਫ਼ਤ ਡਾਕਟਰਾਂ ਵਿਰੁਧ ਪਰਚਾ ਦਰਜ

0
Screenshot 2025-10-16 192935

(ਰਵੀ ਭਾਟੀਆ)
ਲੁਧਿਆਣਾ, 16 ਅਕਤੂਬਰ : ਲੁਧਿਆਣਾ ਦੇ ਪ੍ਰਮੁੱਖ ਸੋਫ਼ਤ ਪਰਿਵਾਰ ਦੇ ਪੰਜ ਮੈਂਬਰਾਂ ਵਿਰੁਧ ਪੁਲਿਸ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8 ਵਿਖੇ ਮਾਮਲਾ ਦਰਜ ਕੀਤਾ ਹੈ। ਸਾਰੇ ਮੁਲਜ਼ਮ ਮਸ਼ਹੂਰ ਡਾਕਟਰ ਹਨ। ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ‘ਤੇ ਆਮਦਨ ਕਰ ਵਿਭਾਗ ਦੀ ਤਲਾਸ਼ੀ ਵਿਚ ਰੁਕਾਵਟ ਪਾਈ। ਮੁਲਜ਼ਮਾਂ ਵਿਚ ਸੰਗਤ ਰੋਡ, ਕਾਲਜ ਰੋਡ ਦੇ ਰਹਿਣ ਵਾਲੇ ਡਾ. ਜਗਦੀਸ਼ ਰਾਏ ਸੋਫ਼ਤ, ਡਾ. ਰਮਾ ਸੋਫ਼ਤ, ਡਾ. ਅਮਿਤ ਸੋਫ਼ਤ, ਡਾ. ਰੁਚਿਕਾ ਸੋਫ਼ਤ, ਡਾ. ਹੀਰਾ ਸਿੰਘ ਰੋਡ ਤੇ ਸਿਵਲ ਲਾਈਨਜ਼ ਦੇ ਰਹਿਣ ਵਾਲੇ ਡਾ. ਸੁਮਿਤ ਸੋਫ਼ਤ ਸ਼ਾਮਲ ਹਨ। ਆਮਦਨ ਕਰ (ਜਾਂਚ) ਦੇ ਡਿਪਟੀ ਡਾਇਰੈਕਟਰ ਅਨੁਰਾਗ ਢੀਂਡਸਾ ਦੀ ਸ਼ਿਕਾਇਤ ਤੋਂ ਬਾਅਦ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਉਸ ਨੇ ਆਮਦਨ ਕਰ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਹੁਕਮਾਂ ਅਨੁਸਾਰ 18 ਦਸੰਬਰ, 2024 ਨੂੰ ਅਧਿਕਾਰੀਆਂ ਦੁਆਰਾ ਕੀਤੀ ਗਈ ਤਲਾਸ਼ੀ ਦੌਰਾਨ ਧਮਕੀਆਂ ਅਤੇ ਅਸਹਿਯੋਗ ਦਾ ਸਾਹਮਣਾ ਕਰਨ ਦੀ ਰਿਪੋਰਟ ਦਿਤੀ ਸੀ।

Leave a Reply

Your email address will not be published. Required fields are marked *