ਬਠਿੰਡਾ ‘ਚ ਪੁਲ ਤੋਂ ਨਹਿਰ ‘ਚ ਡਿੱਗੀ ਕਾਰ, ਦੋ ਸਾਲਾ ਬੱਚੇ ਸਮੇਤ ਚਾਰ ਲੋਕ ਸਨ ਸਵਾਰ


ਬਠਿੰਡਾ, 23 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਬਠਿੰਡਾ ਤੋਂ ਪਿੰਡ ਬਾਹਮਣ ਦੀਵਾਨਾ ਜਾਂਦੇ ਸਮੇਂ ਇੱਕ ਪੁਲ ਤੋਂ ਯਾਤਰੀਆਂ ਨਾਲ ਭਰੀ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਦੇ ਡਿੱਗਣ ਦਾ ਕਾਰਨ ਉਸਦਾ ਕੰਟਰੋਲ ਗੁਆਉਣਾ ਦੱਸਿਆ ਜਾ ਰਿਹਾ ਹੈ। ਕਾਰ ਵਿੱਚ ਚਾਰ ਲੋਕ ਸਵਾਰ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੋ ਸਾਲ ਦਾ ਬੱਚਾ ਵੀ ਹੈ। ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ।