ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗਿਆਨ ਪ੍ਰੀਤ ਕੌਰ ਗਰੇਵਾਲ ਦੇ ਹੱਕ ‘ਚ ਕੀਤਾ ਪ੍ਰਚਾਰ


ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਝਾੜੂ ਦਾ ਬਟਨ ਦਬਾ ਕੇ ਜਿਤਾਉਣ ਦੀ ਕੀਤੀ ਅਪੀਲ
ਲੁਧਿਆਣਾ, 8 ਦਸੰਬਰ (ਰਵੀ ਭਾਟੀਆ) :
ਮੱਤੇਵਾੜਾ ਜਿਲ੍ਹਾ ਪ੍ਰੀਸ਼ਦ ਜੋਨ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਤਾਜਪੁਰ ਰੋਡ ‘ਤੇ ਜੰਗ ਸਿੰਘ ਚੀਮਾ ਅਤੇ ਪਰਿਵਾਰ ਵੱਲੋਂ ਆਯੋਜਿਤ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਗਈ। ਸ੍ਰ ਗਰੇਵਾਲ ਨੇ ਦੋਵਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਚ ਚਹੁੰ ਪੱਖੀ ਵਿਕਾਸ ਕਰਵਾ ਰਹੇ ਹਨ ਅਤੇ ਜੇਕਰ ਤੁਸੀਂ ਇਸ ਜਿਲ੍ਹਾ ਪ੍ਰੀਸ਼ਦ ਅਤੇ ਇਸ ਅਧੀਨ ਆਉਂਦੀਆਂ 13 ਬਲਾਕ ਸੰਮਤੀਆਂ ਨੂੰ ਜਿਤਾਉਂਦੇ ਹੋ ਤਾਂ ਅਸੀਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਰਲ ਕੇ ਵਿਕਾਜ ਕਾਰਜਾਂ ਦੀ ਹਨੇਰੀ ਲਿਆ ਦੇਵਾਂਗੇ। ਕਰਮਜੀਤ ਗਰੇਵਾਲ ਨੇ ਵੀ ਲੋਕਾਂ ਨੂੰ 14 ਦਸੰਬਰ ਨੂੰ ਝਾੜੂ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਾਂਹ ਵਧੂ ਸੋਚ ਦੇ ਚੱਲਦਿਆਂ ਸੂਬਾ ਹਰ ਖੇਤਰ ਵਿੱਚ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਸ ਮੌਕੇ ਜਗਰੂਪ ਸਿੰਘ, ਮਨਵੀਰ ਸਿੰਘ, ਸ਼ਮਾਂ ਭਾਮੀਆਂ, ਸੋਹਣ ਝਾਅ, ਹੈਪੀ ਉੱਭੀ, ਵਿਕਰਮ ਉੱਭੀ ਅਤੇ ਹੋਰ ਹਾਜ਼ਰ ਸਨ।
