ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਉ ਦਾ ਧੰਨਵਾਦ : AAP ਆਗੂ ਸੁਨੇਨਾ ਰੰਧਾਵਾ


ਜੰਡਿਆਲਾ ਗੁਰੂ, 25 ਨਵੰਬਰ (ਕੰਵਲਜੀਤ ਸਿੰਘ ਲਾਡੀ)
ਆਪ ਆਗੂ ਸ੍ਰੀ ਮਤੀ ਸੁਨੈਨਾ ਰੰਧਾਵਾ ਨੇ ਅੱਜ ਕਿਹਾ ਕਿ ਅਸੀਂ ਬਹੁਤ ਵਡਭਾਗੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਤਾਬਦੀ ਨਮ ਅੱਖਾਂ ਦੇ ਨਾਲ ਬੜੇ ਮਾਣ ਤੇ ਫ਼ਕਰ ਨਾਲ ਮਨਾ ਰਹੇ ਹਾਂ ਕਿ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਦੇ ਜਨੇਓ ਦੀ ਰਾਖੀ ਵਾਸਤੇ ਆਪਣਾ ਸੀਸ ਬਲਿਦਾਨ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਸੀ, ਜੋ ਕਿ ਇਤਿਹਾਸ ਵਿਚ ਹਮੇਸ਼ਾ-ਹਮੇਸ਼ਾ ਲਈ ਦਰਜ ਹੋ ਗਈ। ਪੱਤਰਕਾਰਾਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਆਪ ਆਗੂ ਸ੍ਰੀ ਮਤੀ ਸੁਨੈਨਾ ਰੰਧਾਵਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਹ ਸ਼ਹੀਦੀ ਸਤਾਬਲੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬੁਹਤ ਸੋਹਣੇ ਪ੍ਰਬੰਧ ਹੇਠ ਮਨ੍ਹਾਈ ਜਾ ਰਹੀ ਹੈ ਅਤੇ ਵੱਖ ਵੱਖ ਜਿਲਿਆਂ ਤੋਂ ਮਹਾਨ ਨਗਰ ਕੀਰਤਨ ਕੱਢੇ ਗਏ ਹਨ, ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਧੰਨਵਾਦ ਕੀਤਾ, ਜਿਨਾਂ ਦੇ ਉਦਮ ਉਪਰਾਲੇ ਨਾਲ ਜੰਡਿਆਲੇ ਹਲਕੇ ਦੀਆਂ ਸੰਗਤਾਂ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾ ਰਹੇ ਸ਼ਹੀਦੀ ਦਿਹਾੜੇ ਮੌਕੇ ਦਰਸ਼ਨ ਦੀਦਾਰੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਚ ਹਾਜ਼ਰੀ ਭਰਨ ਲਈ ਸੰਗਤਾਂ ਵਾਸਤੇ ਰੋਜ਼ਾਨਾ ਵਿਸ਼ੇਸ਼ ਬੱਸਾਂ ਭੇਜੀਆਂ ਗਈਆਂ।
