ਪੰਜਾਬ ਕੈਬਨਿਟ ਦੀ ਬੈਠਕ ‘ਚ ਉਦਯੋਗਿਕ ਖੇਤਰ ਨੂੰ ਸੌਗਾਤ, ਬੇਰੋਜ਼ਗਾਰਾਂ ਲਈ ਚੁੱਕਿਆ ਅਹਿਮ ਕਦਮ

0
503591856_1257915362364486_1829745042171959930_n

ਚੰਡੀਗੜ੍ਹ, 26 ਜੂਨ, ( ਪ੍ਰਲਾਦ ਸੰਗੇਲੀਆ ) ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ’ਚ ਉਦਯੋਗਿਕ ਵਿਕਾਸ ਵੱਲ ਵੱਡਾ ਕਦਮ ਚੁੱਕਿਆ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ, ਤਰੁਣਪ੍ਰੀਤ ਸਿੰਘ ਸੌਂਧ ਅਤੇ ਹਰਦੀਪ ਸਿੰਘ ਮੁੰਡੀਆ ਮੀਡੀਆ ਸਾਹਮਣੇ ਆਏ ਅਤੇ ਦੱਸਿਆ ਕਿ ਸੂਬੇ ਦੀ ਉਦਯੋਗਿਕ ਤਸਵੀਰ ਨੂੰ ਨਵਾਂ ਰੂਪ ਦੇਣ ਲਈ ਦੋ ਵੱਡੇ ਫੈਸਲੇ ਲਏ ਗਏ ਹਨ।


ਪਹਿਲਾ ਫੈਸਲਾ ਇਹ ਹੈ ਕਿ ਉਦਯੋਗਿਕ ਖੇਤਰਾਂ ਵਿੱਚ ਆਉਂਦੇ ਪਲਾਟਾਂ ਲਈ CLU (ਚੇਂਜ ਆਫ ਲੈਂਡ ਯੂਜ਼) ਦੀ ਆਗਿਆ ਮਿਲ ਗਈ ਹੈ। ਹੁਣ 1 ਹਜ਼ਾਰ ਤੋਂ 10 ਹਜ਼ਾਰ ਗਜ਼ ਤੱਕ ਦੇ ਪਲਾਟਾਂ ’ਤੇ ਹਸਪਤਾਲ, ਹੋਟਲ, ਵਰਕਰ ਹੋਸਟਲ, ਇਨਸਟੀਚਿਊਟ ਜਾਂ ਕੋਈ ਹੋਰ ਵਪਾਰਕ ਇਮਾਰਤ ਆਸਾਨੀ ਨਾਲ ਬਣ ਸਕੇਗੀ।ਅਮਨ ਅਰੋੜਾ ਨੇ ਕਿਹਾ, ਇਹ ਉਹ ਮੰਗ ਸੀ ਜੋ ਸਾਲਾਂ ਤੋਂ ਅਟਕੀ ਹੋਈ ਸੀ।


ਇਸ ਤੋਂ ਇਲਾਵਾ, 40 ਹਜ਼ਾਰ ਗਜ਼ ਤੋਂ ਵੱਡੇ ਪਲਾਟਾਂ ਨੂੰ “ਉਦਯੋਗਿਕ ਪਾਰਕਾਂ” ਵਿੱਚ ਬਦਲਣ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਤਰ੍ਹਾਂ ਸਰਕਾਰ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕਰੇਗੀ ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਦਰਵਾਜ਼ੇ ਖੋਲ੍ਹੇਗੀ।


ਦੂਜਾ ਵੱਡਾ ਐਲਾਨ, ਲੀਜ਼ ਹੋਲਡ ਜਾਇਦਾਦਾਂ ਨੂੰ ਫ੍ਰੀ ਹੋਲਡ ਕਰਨ ਦਾ ਹੈ। ਹੁਣ ਤਕ ਜਿਹੜੀਆਂ ਜਾਇਦਾਦਾਂ ਉਦਯੋਗਿਕ ਲੀਜ਼ ’ਤੇ ਚੱਲ ਰਹੀਆਂ ਸਨ, ਉਹਨਾਂ ਨੂੰ ਪੱਕੀ ਮਲਕੀਅਤ ਮਿਲ ਸਕੇਗੀ। ਇਸ ਫੈਸਲੇ ਤੋਂ ਉਮੀਦ ਹੈ ਕਿ ਉਦਯੋਗਿਕ ਭਰੋਸੇ ਅਤੇ ਨਿਵੇਸ਼ ਦੋਵਾਂ ਨੂੰ ਵਧਾਏਗਾ।

Leave a Reply

Your email address will not be published. Required fields are marked *