ਲੁਧਿਆਣਾ ‘ਚ ਜੀਜਾ ਨੇ ਨਾਬਾਲਗ ਸਾਲੀ ਨਾਲ ਕੀਤਾ ਬਲਾਤਕਾਰ !


ਲੁਧਿਆਣਾ, 12 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਲੁਧਿਆਣਾ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਆਈ ਹੈ, ਇਥੇ ਇੱਕ ਵਿਅਕਤੀ ਨੇ ਆਪਣੀ ਹੀ ਨਾਬਾਲਗ ਸਾਲੀ ਨਾਲ ਬਲਾਤਕਾਰ ਕੀਤਾ। ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੋਸ਼ ਹੈ ਕਿ ਉਸ ਵਿਅਕਤੀ ਨੇ ਆਪਣੀ 17 ਸਾਲਾ ਸਾਲੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ।
ਪੀੜਤਾ ਦੀ ਭੈਣ ਨੇ ਦੱਸਿਆ ਕਿ ਜਦੋਂ ਔਰਤ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਗਈ ਤਾਂ ਦੋਸ਼ੀ ਪਤੀ ਅਤੇ ਉਸ ਦਾ ਭਰਾ ਉਸ ਨੂੰ ਧਮਕੀਆਂ ਦੇਣ ਆਏ। ਇਸ ਦੌਰਾਨ ਲੋਕਾਂ ਨੇ ਦੋਸ਼ੀ ਅਤੇ ਉਸ ਦੇ ਭਰਾ ਦੀ ਕੁੱਟਮਾਰ ਵੀ ਕੀਤੀ। ਪੁਲਿਸ ਫਿਲਹਾਲ ਪੀੜਤਾ ਦੀ ਭੈਣ ਦੀ ਸ਼ਿਕਾਇਤ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।
ਨਾਬਾਲਗ ਪੀੜਤਾ ਦੀ ਭੈਣ ਅਤੇ ਦੋਸ਼ੀ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਉਸ ਦੀ ਭੈਣ ਨੂੰ ਤੰਗ ਕਰਦਾ ਸੀ। ਉਹ ਉਸ ਨੂੰ ਮਾਂ ਕੋਲ ਨਹੀਂ ਰਹਿਣ ਦਿੰਦਾ ਸੀ। ਔਰਤ ਨੇ ਕਿਹਾ ਕਿ ਉਸ ਦਾ ਦੋਸ਼ੀ ਨਾਲ ਵਿਆਹ ਹੋਏ ਨੂੰ ਲਗਭਗ 13 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੇ 3 ਬੱਚੇ ਵੀ ਹਨ। ਔਰਤ ਨੇ ਕਿਹਾ ਕਿ ਉਸ ਦਾ ਪਤੀ ਉਸ ਦੀ ਭੈਣ ਨੂੰ ਲਗਭਗ 2 ਤੋਂ 3 ਸਾਲਾਂ ਤੋਂ ਨਸ਼ੀਲੇ ਪਦਾਰਥ ਦੇ ਰਿਹਾ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਗਰਭਪਾਤ ਕਰਵਾਉਣ ਲਈ ਵੀ ਮਜਬੂਰ ਕੀਤਾ ਹੈ। ਕੱਲ੍ਹ ਜਦੋਂ ਮੈਂ ਆਪਣੀ ਭੈਣ ਨੂੰ ਸੋਚਾਂ ਵਿੱਚ ਗੁਆਚੀ ਦੇਖਿਆ ਤਾਂ ਉਸ ਨੇ ਮੈਨੂੰ ਘਟਨਾ ਬਾਰੇ ਦੱਸਿਆ।
ਔਰਤ ਨੇ ਕਿਹਾ ਕਿ ਰਾਤ ਨੂੰ ਸੌਣ ਤੋਂ ਬਾਅਦ, ਉਸ ਦਾ ਪਤੀ ਉਸ ਦੀ ਭੈਣ ਨਾਲ ਬਲਾਤਕਾਰ ਕਰਦਾ ਸੀ। ਦੂਜੇ ਪਾਸੇ, ਥਾਣਾ ਕੈਲਾਸ਼ ਨਗਰ ਦੇ ਇੰਚਾਰਜ ਭਜਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਨਾਬਾਲਗ ਪੀੜਤਾ ਦੀ ਭੈਣ ਤੋਂ ਸ਼ਿਕਾਇਤ ਮਿਲੀ ਹੈ। ਜਿਸ ਵਿਅਕਤੀ ‘ਤੇ ਸਾਲੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ, ਉਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।