ਝਾੜੂ ਵਾਲਿਆਂ ਨੇ ਪੰਜਾਬ ’ਚ ਸਥਾਪਤ ਕੀਤਾ ਗੁੰਡਾਰਾਜ : ਸੁਖਬੀਰ ਸਿੰਘ ਬਾਦਲ

0
Screenshot 2026-01-15 194024

ਕਿਹਾ, ਅਕਾਲੀ ਸਰਕਾਰ ਸਮੇਂ ਹੋਏ ਪੰਜਾਬ ਨੂੰ ਤਰੱਕੀਆਂ ‘ਤੇ ਲਿਜਾਉਣ ਵਾਲੇ ਸਾਰੇ ਕੰਮ
ਮੋਗਾ ’ਚ ਮਾਘੀ ਮੇਲੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਰੈਲੀ

ਮੋਗਾ, 16 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਮੋਗਾ ’ਚ ਮਾਘੀ ਮੇਲੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਤੋਂ ਪੰਜਾਬ ਦੀ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ। ਮੁੱਖ ਮੰਤਰੀ ਮਾਨ ਨੇ ਸਿਰਫ਼ ਨੀਂਹ ਪੱਧਰ ਰੱਖੋ ਉਨ੍ਹਾਂ ਨੇ ਕੋਈ ਵਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਬਣਾਈ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਜਿਹੜੇ ਸੇਵਾ ਕੇਂਦਰ ਬੰਦ ਕੀਤੇ ਸਨ ਉਹ ਖੋਲ੍ਹੇ ਜਾਣਗੇ। ਕਮਿਸ਼ਨ ਬਣਾ ਕੇ ਜੋ ਕੇਸ ਸਾਡੇ ਵਰਕਰਾਂ ’ਤੇ ਲਗਾਏ ਗਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਲੋਨ ਲਵੋਗੇ ਜੋ ਕਿ 10 ਲੱਖ ਤੱਕ ਤਾਂ ਉਸਦਾ ਸਾਰਾ ਵਿਆਜ ਸਰਕਾਰ ਦੇਵੇਗੀ। ਆਮ ਆਦਮੀ ਪਾਰਟੀ ਦਾ ਨਿਸ਼ਾਨਾ ਆਮ ਲੋਕ ਹਨ ਉਨ੍ਹਾਂ ਤੋਂ ਪੈਸੇ ਇੱਕਠਾ ਕਰਨਾ ਹੈ ਅਤੇ ਲੁੱਟ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਨੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਉਨ੍ਹਾਂ ਦਾ ਆਪਣਾ ਘਰ ਹੈ। ਪੰਜਾਬ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਪਰ ਜੇਕਰ ਪੰਜਾਬ ਪਿੱਛੇ ਚਲਾ ਗਿਆ ਤਾਂ ਆਪਣੀ ਤਰੱਕੀ ਬਿਲਕੁੱਲ ਨਹੀਂ ਹੋਵੇਗੀ। ਅੱਜ ਜੋ ਕੁਝ ਵੀ ਪੰਜਾਬ ਚ ਹੈ ਉਹ ਬਾਦਲ ਸਾਬ੍ਹ ਦੀ ਦੇਣ ਹੈ। ਜਦੋ ਉਹ ਮੈਂਬਰ ਪਾਰਲੀਮੈਂਟ ਦੇ ਮੈਂਬਰ ਸੀ ਤਾਂ ਲੋਕਾਂ ਨੇ ਜੋ ਕਿਹਾ ਉਹੀ ਕੰਮ ਹੋਇਆ। ਪੰਜਾਬ ’ਚ ਸਭ ਕੁਝ ਕਰਨ ਵਾਲਾ ਅਕਾਲੀ ਦਲ ਹੀ ਹੈ। ਪੰਜਾਬ ’ਚ ਇਸ ਸਮੇਂ ਬਹੁਤ ਸਾਰੀਆਂ ਸੁਵਿਧਾਵਾਂ ਬੰਦ ਹੋ ਗਈਆਂ ਹਨ ਜਦੋ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਇਹ ਗੰਡਾਗਰਦੀ ਦਾ ਰਾਜ ਖਤਮ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਪੰਜਾਬੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਤੇ ਉਹ ਦਿੱਲੀ ਦੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਜਦ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਬਖਸ਼ੀ ਤਾਂ ਅਸੀਂ ਆਪਣੇ ਸੂਬੇ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲੈ ਕੇ ਜਾਵਾਂਗੇ।

Leave a Reply

Your email address will not be published. Required fields are marked *