ਬ੍ਰਾਹਮਣ ਸਭਾ ਸਰਹਿੰਦ ਦੇ ਪ੍ਰਧਾਨ ਵਰਿੰਦਰ ਰਤਨ ਨੇ ਬਣਾਈ ਨਵੀਂ ਟੀਮ


ਸਰਹਿੰਦ, 18 ਅਗਸਤ (ਰਾਜਿੰਦਰ ਭੱਟ) : ਸ੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਇਕ ਵਿਸ਼ੇਸ਼ ਮੀਟਿੰਗ ਕਨਵੀਨਰ ਸੁਰੇਸ਼ ਭਾਰਦਵਾਜ਼ ਅਗਵਾਈ ਹੇਠ ਸਰਹਿੰਦ ਮੰਡੀ ਵਿਖੇ ਹੋਈ ਜਿਸ ਵਿਚ ਵੱਖ-ਵੱਖ ਮੈਂਬਰਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਸਮਾਜ ਭਲਾਈ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪ੍ਰਧਾਨ ਵਲੋਂ ਆਪਣੀ ਨਵੀਂ ਟੀਮ ਦਾ ਵਿਸਥਾਰ ਕੀਤਾ ਗਿਆ। ਨਵੀਂ ਟੀਮ ਵਿਚ ਪੈਟਰਨ ਰਾਮਨਾਥ ਸ਼ਰਮਾ, ਚੇਅਰਮੈਨ ਸਾਧੂ ਰਾਮ ਭੱਟ ਮਾਜਰਾ, ਚੇਅਰਮੈਨ ਸੁਰਿੰਦਰ ਭਾਰਦਵਾਜ , ਕਨਵੀਨਰ ਸੁਰੇਸ਼ ਭਾਰਦਵਾਜ, ਸੰਜੀਵ ਸ਼ਰਮਾ ਕਨਵੀਨਰ ਐਨਆਰਆਈ ਵਿੰਗ, ਅਸ਼ੋਕ ਕੁਮਾਰ ਕੈਨੇਡਾ ਜੋਇੰਟ ਕਨਵੀਨਰ ਐਨਆਰਆਈ ਵਿੰਗ, ਵਾਈਸ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਜੋਸ਼ੀ, ਵਾਈਸ ਪ੍ਰਧਾਨ ਹਰਪ੍ਰੀਤ ਭਾਰਦਵਾਜ ਹਨੀ ਤੇ ਨਰਿੰਦਰ ਕੌਸ਼ਲ ਜਨਰਲ ਸੈਕਟਰੀ, ਧੀਰਜ ਮੋਹਨ ਖਜ਼ਾਨਚੀ, ਰਾਮ ਰੱਖਾ ਕਾਨੂੰਨੀ ਸਲਾਹਕਾਰ ਪੰਡਿਤ ਨਰਿੰਦਰ ਸ਼ਰਮਾ ਤੇ ਨਵਨੀਤ ਭਾਰਦਵਾਜ ਪ੍ਰੈਸ ਸਕੱਤਰ ਕਰਨ ਸ਼ਰਮਾ ਬਣਾਇਆ ਗਿਆ। ਨਵ ਨਿਯੁਕਤ ਸਾਰੇ ਅਹੁਦੇਦਾਰਾਂ ਦਾ ਸਮੂਹ ਸਭਾ ਦੇ ਮੈਂਬਰਾਂ ਵਲੋਂ ਸਨਮਾਨ ਕੀਤਾ ਗਿਆ। ਉਹਨਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪਿਛਲੀ ਟੀਮ ਵਲੋਂ ਜੋ ਮਾਨਵਤਾ ਦੀ ਸੇਵਾ ਲਈ ਧਾਰਮਿਕ ਸਮਾਗਮ, ਯਾਤਰਾ, ਮੈਡੀਕਲ ਕੈਂਪਾਂ ਦੇ ਨਾਲ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਲਈ ਮਾਲੀ ਸਹਾਇਤਾ ਆਦੀ ਦੇ ਸਮਾਜ ਸੇਵੀ ਕੰਮ ਸਭਾ ਵਲੋਂ ਨੂੰ ਕੀਤੇ ਗਏ ਹਨ, ਉਹ ਜਾਰੀ ਰਹਿਣਗੇ। ਇਸ ਤੋਂ ਇਲਾਵਾ ਇਲਾਵਾ ਚਰਨਜੀਵ ਸ਼ਰਮਾ, ਵਿਵੇਕ ਸ਼ਰਮਾ, ਰਵਿੰਦਰ ਮੋਹਨ ਐਸ ਐਨ ਸ਼ਰਮਾ ਅਨਿਲ ਅਤਰੀ ਸੰਜੇ ਐਂਗਰੀਸ ਕੁਲਦੀਪ ਭਾਰਦਵਾਜ ਪਿਤਾਬਰ ਸ਼ਰਮਾ ਤਰਸੇਮ ਲਾਲ ਪੰਕਜ ਭਾਰਦਵਾਜ਼ ਡਾਕਟਰ ਐਸ ਕੇ ਸ਼ਰਮਾ ਪਵਨ ਕਪਿਲ ਰਾਜਕੁਮਾਰ ਰਿਟਾਇਰ ਪ੍ਰਿੰਸੀਪਲ ਰਾਮ ਨੀਲ ਸ਼ਰਮਾ ਸ਼ਾਮ ਸੁੰਦਰ ਸ਼ਰਮਾ ਰਣਜੀਤ ਸ਼ਰਮਾ ਲਾਡੀ ਭਾਰਦਵਾਜ ਆਸ਼ੂਤੋਸ਼ ਬਾਤੀਸ਼ ਹਿਮਾਂਸ਼ੂ ਪਾਠਕ ਵਿਜੇ ਭਾਰਦਵਾਜ਼ ਆਦੀ ਨੂੰ ਵੀ ਐਡਵਾਈਜਰੀ ਦਾ ਮੈਂਬਰ ਚੁਣਿਆ ਗਿਆ ਹਾਜ਼ਰ ਸਨ।