ਪਤਨੀ ਨਾਲ ਦਫ਼ਤਰ ‘ਚ DANCE ਕਰਨ ਵਾਲਾ BPEO ਸਸਪੈਂਡ

0
WhatsApp Image 2025-08-13 at 9.15.01 PM

(ਦੁਰਗੇਸ਼ ਗਾਜਰੀ)
ਚੰਡੀਗੜ੍ਹ, 13 ਅਗਸਤ : ਪੰਜਾਬ ਵਿਚ ਇਕ ਸਿੱਖਿਆ ਅਫ਼ਸਰ ਨੂੰ ਆਪਣੇ ਹੀ ਦਫ਼ਤਰ ਵਿਚ ਪਤਨੀ ਨਾਲ ਨੱਚਣਾ ਮਹਿੰਗਾ ਪੈ ਗਿਆ ਹੈ। ਦਫ਼ਤਰ ਵਿਚ ਪਤਨੀ ਨਾਲ ਨੱਚਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ਉਤੇ ਸਿੱਖਿਆ ਵਿਭਾਗ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਮੁਅੱਤਲ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਬਾਘਾ ਪੁਰਾਣਾ ਦੇ ਬੀ ਪੀ ਈ ਓ ਦਾ ਇਕ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿੱਚ ਉਹ ਇਕ ਔਰਤ ਨਾਲ ਡਾਂਸ ਕਰ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨਾਲ ਡਾਂਸ ਕਰ ਰਹੀ ਮਹਿਲਾ ਉਸਦੀ ਪਤਨੀ ਸੀ। ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਣ ਉਤੇ ਸਿੱਖਿਆ ਵਿਪਾਗ ਨੇ ਕਾਰਵਾਈ ਕਰਦੇ ਹੋਏ ਬੀ ਪੀ ਈ ਓ ਦੇਵੀ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਾਂ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *