6 ਰੁਪਏ ‘ਚ ਖਰੀਦੀ ਟਿਕਟ, ਬਣ ਗਿਆ ਕਰੋੜਪਤੀ!

0
Screenshot 2025-07-17 123534

ਫਿਰੋਜ਼ਪੁਰ, 17 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :

ਇਕ ਗਰੀਬ ਪਰਿਵਾਰ ਦੀ ਕਿਸਮਤ ਨੂੰ ਓਦੋਂ ਭਾਗ ਲੱਗ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕਰੋੜਪਤੀ ਬਣ ਗਏ ਹਨ। ਮਾਮਲਾ ਫਿਰੋਜ਼ਪੁਰ ਦਾ ਹੈ ਜਿਥੇ ਇਕ ਪਰਿਵਾਰ ਦੀ ਖੁਸ਼ੀ ਦਾ ਓਦੋਂ ਟਿਕਾਣਾ ਨਾ ਰਿਹਾ ਜਦੋਂ ਉਹ ਮਹਿਜ਼ 6 ਰੁਪਏ ਖਰਚ ਕਰਕੇ ਕਰੋੜਪਤੀ ਬਣ ਗਏ।

ਇਸ ‘ਤੇ ਪੂਰੇ ਪਰਿਵਾਰ ਨੇ ਢੋਲ ਵਜਾ ਕੇ, ਨੱਚ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ। ਇਸ ਵਿਅਕਤੀ ਨੇ ਇਹ ਲਾਟਰੀ 6 ਰੁਪਏ ਵਿੱਚ ਖਰੀਦੀ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਅਤੇ ਆਪਣੇ ਲਏ ਹੋਏ ਕਰਜ਼ੇ ਨੂੰ ਚੁਕਾਉਣ ਲਈ ਕਰੇਗਾ।

6 ਰੁਪਏ ‘ਖਰੀਦੀ ਸੀ ਟਿਕਟ

ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਜਸਮੇਲ ਸਿੰਘ ਫਿਰੋਜ਼ਪੁਰ ਆਇਆ ਸੀ, ਜਿੱਥੇ ਉਨ੍ਹਾੰ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਇਸ ਟਿਕਟ ਨਾਲ ਉਨ੍ਹਾਂ ਨੇ 1 ਕਰੋੜ ਰੁਪਏ ਜਿੱਤੇ ਹਨ। ਉਨ੍ਹਾਂ ਨੇ ਢੋਲ ਵਜਾ ਕੇ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਸਮੇਲ ਸਿੰਘ ਨੇ ਲੱਡੂ ਵੀ ਵੰਡੇ ਹਨ।

ਇਸ ਸਟੇਟ ਦੀ ਸੀ ਲਾਟਰੀ

ਜਸਮੇਲ ਸਿੰਘ ਨੇ ਇਹ ਟਿਕਟ ਪੰਜਾਬ ਸਟੇਟ ਡੀਅਰ ਲਾਟਰੀ ਦੀ ਨਹੀਂ ਸਗੋਂ ਨਾਗਾਲੈਂਡ ਸਟੇਟ ਦੇਰ ਲਾਟਰੀ ਦੀ ਖਰੀਦੀ ਸੀ। ਦੱਸ ਦਈਏ ਕਿ ਪੰਜਾਬ ਤੋਂ ਅਲਾਵਾ ਨਾਗਾਲੈਂਡ, ਗੋਆ ਅਤੇ ਕੁਝ ਇਕ ਹੋਰ ਸੂਬੇ ਹਨ ਜਿਥੇ ਲਾਟਰੀ ਸਿਸਟਮ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ।

ਬੱਚਿਆਂ ਦੇ ਭਵਿੱਖ ਲਈ ਵਰਤਾਂਗੇ ਪੈਸੇ’

ਜਸਮੇਲ ਸਿੰਘ ਨੇ ਦੱਸਿਆ ਕਿ ਉਹ ਮੋਗਾ ਤੋਂ ਜੀਰਾ ਆਇਆ ਸੀ ਅਤੇ ਉੱਥੇ ਉਸਨੇ 6 ਰੁਪਏ ਦੀ ਲਾਟਰੀ ਜਿੱਤੀ ਸੀ। ਕੁਝ ਘੰਟਿਆਂ ਬਾਅਦ ਹੀ, ਉਨ੍ਹਾਂ ਨੂੰ ਲਾਟਰੀ ਵਾਲੇ ਦਾ ਫ਼ੋਨ ਆਇਆ, ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਜਦੋਂ ਕਿ ਜਸਮੇਲ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਸੇ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਏਗਾ ਅਤੇ ਆਪਣੇ ਲਏ ਹੋਏ ਕਰਜ਼ੇ ਨੂੰ ਵਾਪਸ ਕਰੇਗਾ।

Leave a Reply

Your email address will not be published. Required fields are marked *