ਮਾਲੇਰਕੋਟਲਾ ਦੇ ਨੌਜਵਾਨ ਦੀ ਕੈਨੇਡਾ ਤੋਂ ਪਿੰਡ ਪਹੁੰਚੀ ਲਾਸ਼, ਨਮ ਅੱਖਾਂ ਨਾਲ ਕੀਤਾ ਗਿਆ ਸਸਕਾਰ

0
canada death

ਮਾਲੇਰਕੋਟਲਾ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਲੇਰਕੋਟਲਾ ਦੇ ਨੌਜਵਾਨ ਹਰਮਨਜੋਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਉਮਰ 21 ਸਾਲ ਸੀ, ਜਿਸ ਦੀ ਸੋਮਵਾਰ ਕੈਨੇਡਾ ਤੋਂ ਪਿੰਡ ਤਾਬੂਤ ‘ਚ ਲਾਸ਼ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਅਨੁਸਾਰ ਨੌਜਵਾਨ ਹਰਮਨਜੋਤ ਸਿੰਘ ਆਪਣੀ ਭੂਆ ਕੋਲ ਰਹਿੰਦਾ ਸੀ, ਜਿਸ ਦੇ ਬਚਪਨ ਵਿਚ ਹੀ ਮਾਤਾ-ਪਿਤਾ ਗੁਜਰ ਗਏ ਸਨ। ਰਿਸ਼ਤੇਦਾਰਾਂ ਅਨੁਸਾਰ ਉਸ ਦੇ ਭੂਆ ਨੇ ਹੀ ਬਚਪਨ ਤੋਂ ਪਾਲਣ-ਪੋਸ਼ਣ ਕਰਕੇ ਹੁਣ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ, ਜਿਸ ਦੀ ਕਮਰੇ ਵਿਚੋਂ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਪਰੰਤੂ ਇਸ ਬਾਰੇ ਵੀ ਕੋਈ ਕਾਰਨ ਸਾਹਮਣੇ ਨਹੀਂ ਆਏ ਕਿ ਹਰਮਨਜੋਤ ਸਿੰਘ ਨੇ ਅਜਿਹੀ ਕਿਹੜੀ ਮਜਬੂਰ ਕਾਰਨ ਕਦਮ ਚੁੱਕਿਆ।

ਸੋਮਵਾਰ ਨੂੰ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਤਾਬੂਤ ਵਿਚ ਬੰਦ ਹੋ ਕੇ ਕੈਨੇਡਾ ਤੋਂ ਪਿੰਡ ਪਹੁੰਚੀ। ਇਸ ਦੌਰਾਨ ਰਿਸ਼ਤੇਦਾਰਾਂ ਸਮੇਤ ਉਸ ਦੇ ਦੋਸਤ-ਮਿੱਤਰਾਂ ਸਮੇਤ ਪਿੰਡ ਵਾਸੀ ਹਰ ਇਕ ਦੀ ਅੱਖ ਨਮ ਸੀ। ਨਮ ਅੱਖਾਂ ਹੇਠ ਨੌਜਵਾਨ ਦਾ ਸਸਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਘਰ ਦਾ ਇਕਲੌਤਾ ਚਿਰਾਗ਼ ਸੀ।

Leave a Reply

Your email address will not be published. Required fields are marked *