ਭਾਜਪਾ ਤੇ ਚੋਣ ਕਮਿਸ਼ਨ ਖੁੱਲ੍ਹੇਆਮ ਚੋਰੀ ਕਰ ਰਹੇ ਵੋਟਾਂ : ਰਾਹੁਲ ਗਾਂਧੀ

0
Screenshot 2025-11-12 215739

ਇਕੋ ਵਿਅਕਤੀ ਵਲੋਂ ਕਈ ਚੋਣਾਂ ’ਚ ਵੋਟ ਪਾਉਣ ਦਾ ਦਾਅਵਾ ਕਰਨ ਵਾਲੀ ਪੋਸਟ ਸਾਂਝੀ ਕੀਤੀ

ਨਵੀਂ ਦਿੱਲੀ, 12 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਚੋਣ ਕਮਿਸ਼ਨ ‘ਵੋਟ ਚੋਰੀ’ ਕਰਨ ਲਈ ਮਿਲੀਭੁਗਤ ਕਰ ਰਹੇ ਹਨ ਅਤੇ ‘ਲੋਕਤੰਤਰ ਦੇ ਕਤਲ’ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ।

‘ਐਕਸ’ ਉਤੇ ਇਕ ਪੋਸਟ ’ਚ, ਰਾਹੁਲ ਗਾਂਧੀ ਨੇ ਕਾਂਗਰਸ ਦੀ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਕ ਹੀ ਵਿਅਕਤੀ ਨੇ ਹਰਿਆਣਾ, ਦਿੱਲੀ ਅਤੇ ਬਿਹਾਰ ਚੋਣਾਂ ਵਿਚ ਵੋਟ ਪਾਈ ਸੀ। ਉਨ੍ਹਾਂ ਕਿਹਾ, ‘‘ਭਾਜਪਾ ਦੇ ਲੱਖਾਂ ਮੈਂਬਰ ਵੱਖ-ਵੱਖ ਸੂਬਿਆਂ ’ਚ ਖੁੱਲ੍ਹੇਆਮ ਘੁੰਮਦੇ ਹੋਏ ਵੋਟ ਪਾਉਂਦੇ ਹਨ।’’ ਰਾਹੁਲ ਗਾਂਧੀ ਨੇ ਅਪਣੀ ਪੋਸਟ ’ਚ ਦੋਸ਼ ਲਾਇਆ ਕਿ ਇਸ ਚੋਰੀ ਨੂੰ ਲੁਕਾਉਣ ਲਈ ਸਾਰੇ ਸਬੂਤ ਮਿਟਾਏ ਜਾ ਰਹੇ ਹਨ।

ਉਨ੍ਹਾਂ ਕਿਹਾ, ‘‘ਭਾਜਪਾ ਅਤੇ ਚੋਣ ਕਮਿਸ਼ਨ ਮਿਲ ਕੇ ਖੁੱਲ੍ਹੇਆਮ ਵੋਟਾਂ ਚੋਰੀ ਕਰ ਰਹੇ ਹਨ, ਲੋਕਤੰਤਰ ਦੇ ਕਤਲ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੈ।’’ ਰਾਹੁਲ ਗਾਂਧੀ ਲਗਾਤਾਰ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰ ਕੇ ਭਾਜਪਾ ਵਲੋਂ ‘ਵੋਟ ਚੋਰੀ’ ਦਾ ਦੋਸ਼ ਲਗਾ ਰਹੇ ਹਨ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੋ ਪੜਾਵਾਂ ਵਿਚ ਵੋਟਾਂ 11 ਨਵੰਬਰ ਨੂੰ ਖਤਮ ਹੋਈਆਂ ਸਨ ਅਤੇ ਨਤੀਜੇ 14 ਨਵੰਬਰ ਨੂੰ ਆਉਣੇ ਹਨ।

ਐਗਜ਼ਿਟ ਪੋਲ ਨੇ ਵੱਡੇ ਪੱਧਰ ਉਤੇ ਐਨ.ਡੀ.ਏ. ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਉਸ ਨੂੰ 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਵਿਚ 122 ਤੋਂ ਵੱਧ ਸੀਟਾਂ (ਬਹੁਮਤ ਦਾ ਅੰਕ) ਆਸਾਨੀ ਨਾਲ ਪ੍ਰਾਪਤ ਹੋ ਸਕਦਾ ਹੈ।

Leave a Reply

Your email address will not be published. Required fields are marked *