ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ

0
Sequence 03.00_17_01_14.Still005

ਡਰੱਗ ਮਨੀ ਮਾਮਲੇ ‘ਚ ਸਾਬਕਾ DGP ਦੀ ਐਂਟਰੀ, ਅੱਜ ਦਰਜ ਕਰਵਾਉਣਗੇ ਬਿਆਨ

ਚੰਡੀਗੜ੍ਹ, 27 ਜੂਨ ( ਨਿਊਜ਼ ਟਾਊਨ ਨੈੱਟਵਰਕ ) ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਖਿਲਾਫ ਹੁਣ ਵਿਜੀਲੈਂਸ ਕੋਲ ਸਾਬਕਾ ਡੀਜੀਪੀ ਆਪਣੇ ਬਿਆਨ ਦਰਜ ਕਰਾਉਣਗੇ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਡਰੱਗ ਮਨੀ ਕੇਸ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਡੀਜੀਪੀ ਨੇ ਵਿਜੀਲੈਂਸ ਨੇ ਬਿਆਨ ਦਰਜ ਕਰਾਉਣ ਦੀ ਸਹਿਮਤੀ ਦੇ ਦਿੱਤੀ ਹੈ।

ਵਿਜੀਲੈਂਸ ਨੇ ਸਾਬਕਾ ਡੀਜੀਪੀ ਨੂੰ ਮਜੀਠੀਆ ਖਿਲਾਫ ਚਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਸਾਬਕਾ ਡੀਜੀਪੀ ਅੱਜ ਪੰਜਾਬ ਪੁਲਿਸ ਆਫ਼ਸਰ ਇੰਸਟੀਚਿਊਟ ਚੰਡੀਗੜ੍ਹ ਵਿਖੇ, ਦੁਪਹਿਰ ਦੋ ਵਜੇ ਵਿਜੀਲੈਂਸ ਕੋਲ ਦੁਪਹਿਰ 2 ਵਜੇ ਬਿਆਨ ਦਰਜ ਕਰਾਉਣਗੇ। ਜ਼ਿਕਰਯੋਗ ਹੈ ਕਿ ਸਿਧਾਰਥ ਚਟੋਪਾਧਿਆਏ ਦੇ ਡੀਜੀਪੀ ਰਹਿੰਦੇ ਸਮੇਂ ਬਿਕਰਮ ਮਜੀਠੀਆ ਖਿਲਾਫ ਡਰੱਗ ਮਾਮਲੇ ਦੀ ਜਾਂਚ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਮਜੀਠੀਆ ਖਿਲਾਫ ਡਰੱਗ ਕਾਰੋਬਾਰ ਨਾਲ ਜੁੜੇ ਲਿੰਕ ਸਬੰਧੀ ਕੋਈ ਜਾਣਕਾਰੀ ਦੇ ਸਕਦੇ ਹਨ।

Leave a Reply

Your email address will not be published. Required fields are marked *