10 ਸਾਲਾ ਜਵਾਕ ਨੂੰ ਵੱਡਾ ਇਨਾਮ: ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਨੂੰ ਪਿਲਾਇਆ ਸੀ ਚਾਹ-ਪਾਣੀ, ਹੁਣ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਫੌਜ…

0
Screenshot 2025-07-21 112247

ਫਿਰੋਜ਼ਪੁਰ, 21 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :

ਭਾਰਤੀ ਫੌਜ ਨੇ ਐਲਾਨ ਕੀਤਾ ਕਿ ਉਹ 10 ਸਾਲ ਦੇ ਬੱਚੇ ਸਰਵਣ ਸਿੰਘ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ, ਜਿਸਨੇ ਪੰਜਾਬ ਦੇ ਇੱਕ ਪਿੰਡ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਸੀ। ਸਰਵਣ ਸਿੰਘ ਨੇ ਤਾਰਾ ਵਾਲੀ ਪਿੰਡ ਵਿੱਚ ਤਾਇਨਾਤ ਸੈਨਿਕਾਂ ਦੀ ਬਹੁਤ ਮਦਦ ਕੀਤੀ ਸੀ। ਸਰਵਣ ਨੇ ਸੈਨਿਕਾਂ ਨੂੰ ਪਾਣੀ, ਬਰਫ਼, ਚਾਹ, ਦੁੱਧ ਅਤੇ ਲੱਸੀ ਦਿੱਤੀ ਜਦੋਂ ਤੱਪਦੀ ਗਰਮੀ ਵਿਚ ਉਹ ਪਾਕਿਸਤਾਨੀ ਫੌਜ ਨਾਲ ਗੋਲੀਬਾਰੀ ਵਿੱਚ ਰੁੱਝੇ ਹੋਏ ਸਨ। ਬੱਚੇ ਦੀ ਹਿੰਮਤ ਅਤੇ ਜਜ਼ਬੇ ਨੂੰ ਦੇਖਦੇ ਹੋਏ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਕਿਹਾ ਹੈ ਕਿ ਉਹ ਸਰਵਣ ਦੀ ਪੜ੍ਹਾਈ ਦਾ ਖਰਚਾ ਚੁੱਕੇਗਾ।

ਸਰਵਣ ਨੂੰ ਕੀਤਾ ਗਿਆ ਸਨਮਾਨਿਤ

ਸ਼ਨੀਵਾਰ ਨੂੰ ਫਿਰੋਜ਼ਪੁਰ ਛਾਉਣੀ ਵਿਖੇ ਹੋਏ ਇੱਕ ਸਮਾਰੋਹ ਵਿੱਚ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸਰਵਣ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਰਵਣ ਦੀ ਕਹਾਣੀ ਦੇਸ਼ ਭਰ ਦੇ “ਚੁੱਪ ਨਾਇਕਾਂ” ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਅਤੇ ਸਮਰਥਨ ਦੇ ਹੱਕਦਾਰ ਹਨ।

ਫੌਜੀ ਬਣਨਾ ਚਾਹੁੰਦਾ ਹੈ ਸਰਵਣ

ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਖੇਤਰ ਦੇ ਤਾਰਾ ਵਾਲੀ ਪਿੰਡ ਦਾ ਰਹਿਣ ਵਾਲਾ ਸਰਵਣ ਵੱਡਾ ਹੋ ਕੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦਾ ਹੈ। ਮਈ ਦੇ ਮਹੀਨੇ, ਸਰਵਣ ਨੇ ਕਿਹਾ ਸੀ, “ਮੈਂ ਵੱਡਾ ਹੋ ਕੇ ਸਿਪਾਹੀ ਬਣਨਾ ਚਾਹੁੰਦਾ ਹਾਂ। ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਸਾਨੂੰ ਆਪਣੇ ਪੁੱਤਰ ‘ਤੇ ਮਾਣ ਹੈ,” ਉਸ ਸਮੇਂ ਉਸਦੇ ਪਿਤਾ ਨੇ ਕਿਹਾ ਸੀ। ਉਨ੍ਹਾਂ ਕਿਹਾ ਕਿ ਚੌਥੀ ਜਮਾਤ ਵਿੱਚ ਪੜ੍ਹਦੇ ਸਰਵਣ ਨੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਮਰਜ਼ੀ ਨਾਲ ਸੈਨਿਕਾਂ ਲਈ ਰਾਸ਼ਨ ਲੈਕੇ ਗਿਆ ਸੀ। ਤਾਰਾ ਵਾਲੀ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਹੈ।

ਆਪ੍ਰੇਸ਼ਨ ਸਿੰਦੂਰ ਦੇ ਤਹਿਤ, ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਠਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਠਿਕਾਣਿਆਂ ਵਿੱਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦਾ ਅੱਡਾ ਸ਼ਾਮਲ ਸੀ। ਇਹ ਆਪ੍ਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ।

Leave a Reply

Your email address will not be published. Required fields are marked *