BIG Breaking : ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਸਬੰਧੀ ਮਾਨਸਾ ਦੀ ਜ਼ਿਲ੍ਹਾ ਅਦਾਲਤ ਨੇ BBC ਤੋਂ ਮੰਗਿਆ ਜਵਾਬ

0
babushahi-news---2025-06-12T122047.793

ਮਾਨਸਾ, 12 ਜੂਨ, 2025: (ਨਿਊਜ਼ ਟਾਊਨ ਨੈਟਵਰਕ):


ਵਰਲਡ ਵੱਲੋਂ ਪੰਜਾਬ ਦੇ ਨਾਮਵਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ  ਦੀ ਜ਼ਿੰਦਗੀ ਅਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਤੇ ਰੋਕ ਲਾਉਣ ਲਈ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ  ਮਾਨਸਾ ਦੀ ਜ਼ਿਲ੍ਹਾ ਅਦਾਲਤ ਨੇ ਨਿਰਮਾਤਾ ਕੰਪਨੀ ਨੂੰ 16 ਜੂਨ ਆਪਣਾ ਜਵਾਬ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਬੀਬੀਸੀ ਵਰਲਡ ਵੱਲੋਂ ਅੱਜ ਉਹਨਾਂ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ ਸਨ ਜਦੋਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤਰਫੋਂ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਪੱਖ ਰੱਖਿਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ 16 ਜੂਨ ਦਾ ਦਿਨ ਤੈਅ ਕੀਤਾ ਹੈ।

           ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਣ ਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਲੜਕੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਤੇ ਬੀਬੀਸੀ ਵਰਲਡ ਵੱਲੋਂ ਬਣਾਈ ਡਾਕੂਮੈਂਟਰੀ ਦੀ ਸਕਰੀਨਿੰਗ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਜਿਸ ਦੀ ਅੱਜ ਸੁਣਵਾਈ ਹੋਈ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਤਰਾਜਾਂ ਨੂੰ ਦਰਕਿਨਾਰ ਕਰਦਿਆਂ ਬੀਬੀਸੀ ਵਰਲਡ ਨੇ ਤਹਿ ਸਮੇਂ ਤੋਂ ਪਹਿਲਾਂ ਹੀ ਯੂਟੀਊਬ ਪਲੇਟਫਾਰਮ ਤੇ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਸੀ। ਮਹੱਤਵਪੂਰਨ ਇਹ ਵੀ ਹੈ ਕਿ ਆਮ ਲੋਕ ਦੀ ਕਿਲਿੰਗ ਕਾਲ ਦੇ ਨਾਮ ਹੇਠ ਬਣੀ ਇਸ ਡਾਕੂਮੈਂਟਰੀ ਨੂੰ ਦੇਖਣ ਵਿੱਚ ਭਾਰੀ ਰੁਚੀ ਦਿਖਾ ਰਹੇ ਹਨ।  ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਅੱਜ ਸਵੇਰੇ 11 ਵਜੇ ਤੱਕ ਦੀ ਕਿਲਿੰਗ ਕਾਲ ਦੇ ਪਹਿਲੇ ਐਪੀਸੋਡ ਨੂੰ ਤਕਰੀਬਨ ਸਾਢੇ ਚਾਰ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

               ਇਸੇ ਤਰ੍ਹਾਂ ਦੂਸਰੇ ਐਪੀਸੋਡ ਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਪੌਣੇ ਤਿੰਨ ਲੱਖ ਤੋਂ ਟੱਪ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਮੂਸੇ ਵਾਲਾ ਤੇ ਬਣੀ  ਡਾਕੂਮੈਂਟਰੀ ਨੂੰ ਦੇਖਣ ਵਾਲਿਆਂ ਦਾ ਅੰਕੜਾ ਹਰ ਘੰਟੇ ਵਧ ਰਿਹਾ ਹੈ। ਦੱਸਣ ਯੋਗ ਹੈ ਕਿ ਬੀਬੀਸੀ ਵਰਲਡ  ਵੱਲੋਂ ਨਾਮਵਰ ਗਾਇਕ ਸਿੱਧੂ ਮੂਸੇ ਵਾਲਾ ਤੇ ਬਣੀ ਡਾਕੂਮੈਂਟਰੀ 11 ਜੂਨ ਨੂੰ ਮੁੰਬਈ ਵਿਖੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਣੀ ਸੀ । ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਡਾਕੂਮੈਂਟਰੀ ਤੇ ਰੋਕ ਲਾਉਣ ਨੂੰ ਲੈ ਕੇ ਅਦਾਲਤ ਚਲੇ ਗਏ ਤਾਂ ਨਿਰਮਾਤਾ ਕੰਪਨੀ ਬੀਬੀਸੀ ਵਾਰਡ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਇਸ ਦਸਤਾਵੇਜ਼ੀ ਫਿਲਮ ਨੂੰ ਯੂਟੀਊਬ ਤੇ ਰਿਲੀਜ਼ ਕਰ ਦਿੱਤਾ ਸੀ। ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ  ਡਾਕੂਮੈਂਟਰੀ ਵਿੱਚ ਦਿਖਾਏ ਤੱਤ ਹਕੀਕਤ ਨਾਲ ਮੇਲ ਨਹੀਂ ਖਾਂਦੇ ਹਨ ਇਸ ਲਈ ਇਸ ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ। ਉਹਨਾਂ ਦੀ ਇਸ ਮੰਗ ਨੂੰ ਲੈ ਕੇ ਅੱਜ ਸੁਣਵਾਈ ਹੋਈ ਸੀ ਤਾਂ ਅਦਾਲਤ ਨੇ ਹੁਣ ਮਾਮਲਾ 16 ਜੂਨ ਤੇ ਪਾ ਦਿੱਤਾ ਹੈ।।

Leave a Reply

Your email address will not be published. Required fields are marked *