ਨਾਭਾ ਦੇ ਪਿੰਡ ਫਰੀਦਪੁਰ ‘ਚ ਪਲਟੀ PRTC ਦੀ ਬੱਸ !


ਨਾਭਾ, 11 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਨਾਭਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀਆਰਟੀਸੀ (PRTC Bus Accident Nabha) ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਦੇ ਵਿੱਚ ਕਰੀਬ 140 ਸਵਾਰੀਆਂ ਸਵਾਰ ਸਨ। ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟਣ ਦੇ ਨਾਲ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਦੇ ਵਿੱਚ ਵੱਜੀ। ਟੱਕਰ ਇੰਨੀ ਤੇਜ਼ ਹੋਈ ਕਿ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਫੱਟੜ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜ਼ਖਮੀਆਂ ਨੂੰ ਭਾਦਸੋ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੱਸ ਹਾਦਸਾ ਗ੍ਰਸਤ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਬਹੁਤ ਵੱਡਾ ਧਮਾਕੇ ਦੀ ਆਵਾਜ਼ ਆਈ ।ਜਦੋਂ ਅਸੀਂ ਵੇਖਿਆ ਤਾਂ ਬਸ ਦੇ ਉੱਪਰ ਦਰਖਤ ਡਿੱਗਿਆ ਪਿਆ ਸੀ ਅਤੇ ਬੱਸ ਵਿੱਚ ਚੀਕ ਚਗਾੜਾ ਪਿਆ ਹੋਇਆ ਸੀ, ਅਤੇ ਅਸੀਂ ਸਵਾਰੀਆਂ ਨੂੰ ਅਸੀਂ ਬਹੁਤ ਹੀ ਮਸ਼ੱਕਤ ਦੇ ਨਾਲ ਬੱਸ ਚੋਂ ਬਾਹਰ ਕੱਢਿਆ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।
ਇਸ ਮੌਕੇ ਤੇ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬੱਸ ਦਾ ਡਰਾਈਵਰ ਸੀ ਅਤੇ ਉਸ ਵਕਤ ਵੀ 135/140 ਦੇ ਕਰੀਬ ਸਵਾਰੀਆਂ ਹੁੰਦੀਆਂ ਸਨ ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ, ਫਰੀਦਕੋਟ ਅਤੇ ਜੋ ਇਹ ਹਾਦਸਾ ਵਾਪਰਿਆ ਹੈ। ਵਿਭਾਗ ਹੀ ਜਿੰਮੇਵਾਰ ਹੈ ਕਿਉਂਕਿ ਬੱਸ ਓਵਰਲੋਡ ਸੀ ਇਸ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਵੱਖ ਵੱਖ ਦਫਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਸਨ, ਅਤੇ ਕਿੰਨੇ ਪਿੰਡਾਂ ਇਹ ਪਿੰਡ ਮੱਲੇਵਾਲ ਤੋਂ ਚੱਲ ਕੇ ਪਟਿਆਲਾ ਜਾਂਦੀ ਹੈ ਅਤੇ ਇਸ ਦੇ ਰਸਤੇ ਵਿੱਚ ਕਾਫੀ ਸਟੋਪ ਆਉਂਦੇ ਹਨ। ਇਸ ਵਿੱਚ ਬੱਸ ਦਾ ਡਰਾਈਵਰ ਅਤੇ ਮੈਂ ਖੁਦ ਕੰਡਕਟਰ ਫੱਟੜ ਹੋਇਆ ਹਾਂ ਅਤੇ ਹੋਰ ਵੀ ਸਵਾਰੀਆਂ ਫੱਟੜ ਹੋਈਆਂ ਹਨ।