ਨੱਥੋਹੜੀ ਵਿਚ ਹੋਇਆ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਨਮਾਨ

ਅਕਾਲੀ ਆਗੂਆਂ ਨੇ ਉਤਸ਼ਾਹ ਨਾਲ ਆਖਿਆ, ਅਗਲੀ ਸਰਕਾਰ ਅਕਾਲੀ ਦਲ ਦੀ ਬਣਾਵਾਂਗੇ

(ਮੁਨਸ਼ੀ ਫ਼ਾਰੂਕ)
ਮਾਲੇਰਕੋਟਲਾ, 5 ਜੁਲਾਈ : ਇਥੋਂ ਥੋੜੀ ਦੂਰ ਸਥਿਤ ਪਿੰਡ ਨੱਥੇਹੇੜੀ ਵਿਖੇ 4 ਜੁਲਾਈ ਦਿਨ ਸ਼ੁਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜ਼ਾਹਿਦਦਾ ਸੁਲੇਮਾਨ ਨੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜੱਗੀ ਨੱਥੋਹੇੜੀ ਦੇ ਘਰ ਇਕ ਮੀਟਿੰਗ ਕੀਤੀ ਜਿਸ ਵਿਚ ਧੜੱਲੇਦਾਰ ਅਕਾਲੀ ਆਗੂ ਹਾਜ਼ਰ ਹੋਏ। ਮੀਟਿੰਗ ਵਿਚ ਸ. ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਇਕਜੁਟਤਾ, ਪਿਆਰ। ਇਤਫ਼ਾਕ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਗਈ। ਇਕੱਤਰ ਹੋਏ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤ ਹੋ ਰਿਹਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਅਕਾਲੀ ਦਲ ਦੇ ਹੱਕ ਵਿਚ ਫ਼ਤਵਾ ਦੇ ਕੇ ਪੰਜਾਬੀਆਂ ਦੀ ਅਪਣੀ ਸਰਕਾਰ ਬਣਾਉਣਗੇ। ਮੀਟਿੰਗ ਵਿਚ ਵੀ ਹੋਰ ਕਈ ਮੁਦਿਆਂ ਬਾਰੇ ਵਿਚਾਰ-ਵਟਾਂਦਰਾ ਹੋਇਟਾ। ਮੀਟਿੰਗ ਵਿਚ ਜੱਗੀ ਨੰਬਰਦਾਰ ਅਤੇ ਸਾਰੇ ਪਿੰਡ ਦੇ ਆਗੂਆਂ ਵਲੋਂ ਬੀਬੀ ਜ਼ਾਹਿਦਾ ਸੁਲੇਮਾਨ ਨੂੰ ਸਿਰੋਪਾਉ ਪਾ ਕੇ ਵਰਕਿੰਗ ਕਮੇਟੀ ਮੈਂਬਰ ਚੁਣੇ ਜਾਣ ਤੇ ਮੁਬਾਰਕਬਾਤ ਦਿਤੀ ਗਈ। ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਅਤੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਜੱਗੀ ਝਨੇਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੌਜੂਦ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨੱਥੋਹੇੜੀ ਦੇ ਸਰਪੰਚ ਦਰਸ਼ਨ ਸਿੰਘ, ਮਨਦੀਪ ਸਿੰਘ ਸਰਪੰਚ ਮਾਣਕਵਾਲ, ਰਾਜੂ ਸਰਪੰਚ ਚੱਕ ਕਲਾਂ, ਜਥੇਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਦੀਪ ਸਿੰਘ ਨੱਥੋਹੇੜੀ, ਜਗਰਾਜ ਸਿੰਘ ਚਹਿਲ, ਜ਼ੋਰਾ ਸਿੰਘ ਠੇਕੇਦਾਰ, ਅਕਾਲੀ ਆਗੂ ਮਲਕੀਤ ਸਿੰਘ ਗਿੱਲ, ਅਕਾਲੀ ਆਗੂ ਮੋਹਨ ਸਿੰਘ ਫ਼ੌਜੀ, ਲਖਵਿੰਦਰ ਸਿੰਘ ਦੇਹੜ, ਗੁਰਮੇਲ ਸਿੰਘ ਗਿੱਲ ਅਤੇ ਅਕਾਲੀ ਆਗੂ ਮੇਜਰ ਸਿੰਘ ਵੀ ਹਾਜ਼ਰ ਸਨ। ਬੀਬਾ ਜ਼ਾਹਿਦਾ ਸੁਲੇਮਾਨ ਨੰਬਰਦਾਰ ਜੱਗੀ ਦੀ ਮਾਤਾ ਦਾ ਹਾਲ-ਚਾਲ ਪੁੱਛਿਆ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਲਿਆ। ਸਾਰਿਆਂ ਇਕਜੁਟ ਹੋ ਕੇ ਆਖਿਆ ਕਿ ਉਹ ਸਾਰੇ ਅਪਣੀ ਧੀ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਅਪਣਾ ਨੁਮਾਇੰਦਾ ਚੁਣਗੇ ਵਿਧਾਨ ਸਭਾ ਵਿਚ ਭੇਜਣਗੇ।
