ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨੀ ਮੰਗਾਂ ਬਾਰੇ ਭਾਜਪਾ ਨੂੰ ਦਿਤਾ ਮੰਗ-ਪੱਤਰ


ਮੋਗਾ, 3 ਅਗੱਸਤ (ਅਮਜਦ ਖ਼ਾਨ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਯੂਨੀਅਨ ਦੇ ਵਫ਼ਦ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਬਾਰੇ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ਵਿਚ ਐਮ.ਐਸ.ਪੀ ਗਰੰਟੀ ਕਾਨੂੰਨ, ਕਿਸਾਨ ਨਿਧੀ ਯੋਜਨਾ 5000 ਪ੍ਰਤੀ ਮਹੀਨਾ, ਕਿਸਾਨਾਂ ਦੀ ਘੱਟ ਵਿਆਜ ਲਿਮਿਟ 3 ਲੱਖ ਤੋਂ 10 ਲੱਖ ਤਕ ਕਰਨ, ਭਾਰਤ ਸਰਕਾਰ ਦੀਆਂ ਸਿਹਤ ਸਹੂਲਤਾਂ ਪਿੰਡਾਂ ਤਕ ਪਹੁੰਚਾਉਣ, ਕਿਸਾਨੀ ਅੰਦੋਲਨ ਦੌਰਾਨ ਦਰਜ ਹੋਏ ਮੁਕੱਦਮੇ ਰੱਦ ਕਰਾਉਣ, ਸਰਬ ਸਿੱਖਿਆ ਅਭਿਆਨ ਨੂੰ ਪੰਜਾਬ ਵਿਚ ਵੱਡੇ ਪੱਧਰ ਤੇ ਲਾਗੂ ਕਰਾਉਣ, ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਰੋਸਾ ਦਿਤਾ ਹੈ ਕਿ ਇਹ ਮੰਗ-ਪੱਤਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਕੋਲ ਪਹੁੰਚਾ ਦਿਤਾ ਜਾਵੇਗਾ। ਇਸ ਸਮੇਂ ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਸੂਬਾ ਆਗੂ ਹਰਨੇਕ ਸਿੰਘ ਫ਼ਤਹਿਗੜ੍ਹ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਆਗੂ ਗੁਰਮੇਲ ਸਿੰਘ ਡਰੋਲੀ, ਜ਼ਿਲ੍ਹਾ ਆਗੂ ਲਖਵੀਰ ਸਿੰਘ ਸੰਧੂਆਂ ਵਾਲਾ, ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਚੁਗਾਵਾਂ, ਜ਼ਿਲ੍ਹਾ ਆਗੂ ਮੋਦਨ ਸਿੰਘ ਨਿਧਾਵਾਲਾ, ਬੁੱਗਾ ਸਿੰਘ, ਬੰਤ ਸਿੰਘ ਨਿਧਾਵਾਲਾ, ਜੀਤ ਸਿੰਘ ਨਿਧਾ ਵਾਲਾ, ਜਗਜੀਤ ਸਿੰਘ ਚੁਗਾਵਾਂ, ਗੁਰਚਰਨ ਸਿੰਘ ਚੁਗਾਵਾਂ, ਕੁਲਵਿੰਦਰ ਸਿੰਘ ਚੁਗਾਵਾਂ, ਦਫ਼ਤਰ ਇੰਚਾਰਜ ਪ੍ਰਕਾਸ਼ ਸਿੰਘ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
