ਤਰਨਤਾਰਨ ਜਿਮਨੀ ਚੋਣ ‘ਚ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਜਿਤਾਇਆ ਜਾਵੇ : ਮਾਮੂ ਕਨੇਡਾ

0
Screenshot 2025-10-31 185050

ਅਹਿਮਦਗੜ੍ਹ, 31 ਅਕਤੂਬਰ (ਤੇਜਿੰਦਰ ਬਿੰਜੀ) : ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਪੰਥ ਵਲੋਂ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਕਿਉਂਕਿ ਹੁਣ ਸਮਾ ਆ ਗਿਆ ਹੈ ਕਿ ਕੁਰਬਾਨੀਆਂ ਕਰਨ ਵਾਲੇ ਹੀ ਰਾਜ ਭਾਗ ਦੇ ਹੱਕਦਾਰ ਹੋਣ ਅਤੇ ਕੁਰਬਾਨੀਆਂ ਕਰਨ ਵਾਲਿਆਂ ਦਾ ਮੁੱਲ ਪਾਇਆ ਜਾਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਢਿੱਲੋਂ ਮਾਮੂ ਕਨੇਡਾ (ਅਲੋਚਿਕ ਅਤੇ ਪੰਥਕ ਹਿਤੈਸ਼ੀ) ਨੇ ਕੀਤਾ | ਉਨ੍ਹਾਂ ਕਿਹਾ ਕਿ ਮਾਝੇ ਵਾਲਿਓ ਤੁਸੀਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਵੇਖ ਚੁੱਕੇ ਹੋ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦਾ ਕੀ ਹਾਲ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਹੈ | ਉਨ੍ਹਾਂ ਤਰਨਤਾਰਨ ਦੀ ਜਿਮਨੀ ਚੋਣ ‘ਚ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਜਿਤਾਉਣ ਦੀ ਪੁਰਜੋਰ ਅਪੀਲ ਕੀਤੀ | ਤਰਨਤਾਰਨ ਦੇ ਸੂਝਵਾਨ ਵੋਟਰਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਇੱਕ ਪਾਸੇ ਸਿੱਖਾਂ ਦੇ ਕਾਤਲ, ਬੇਅਦਬੀਆਂ ਕਰਾਉਣ ਵਾਲੇ ਤੇ ਚਿੱਟਾ ਵੇਚ ਕੇ ਨੌਜਵਾਨੀ ਖਤਮ ਕਰਨ ਵਾਲਿਆਂ ਦਾ ਟੋਲਾ ਹੈ, ਜਿਹੜੇ ਸਿਰਫ ਕੁਰਸੀ ਤੇ ਬੈਠ ਕੇ ਪੰਜਾਬ ਨੂੰ ਲੁੱਟਣ ਦੀਆਂ ਵਿਉਂਤਾਂ ਬਣਾ ਰਹੇ ਹਨ ਤੇ ਦੂਜੇ ਪਾਸੇ ਸਾਂਝੇ ਪੰਥਕ ਉਮੀਦਵਾਰ ਕੁਰਬਾਨੀ ਕਰਨ ਵਾਲੇ ਭਾਈ ਸਨਦੀਪ ਸਿੰਘ ਸੰਨੀ ਦੇ ਵੱਡੇ ਭਰਾ ਤੇ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਭਾਈ ਮਨਦੀਪ ਸਿੰਘ ਖਾਲਸਾ ਜੋ ਕਿ ਪੰਥ ਦਾ ਹੁਕਮ ਮੰਨ ਕੇ ਮੈਦਾਨ ਵਿੱਚ ਆਏ ਹਨ | ਹੁਣ ਤਰਨਤਾਰਨ ਹਲਕੇ ਵਾਲਿਆਂ ਦਾ ਕੰਮ ਹੈ ਕਿ ਉਨ੍ਹਾਂ ਨੂੰ ਜਿਤਾਇਆ ਜਾਵੇ | ਗੁਰਦੀਪ ਸਿੰਘ ਢਿੱਲੋਂ ਮਾਮੂ ਕਨੇਡਾ ਨੇ ਕਿਹਾ ਕਿ ਇਹ ਸਿਰਫ ਇੱਕ ਜਿਮਨੀ ਮੁਕਾਬਲਾ ਨਹੀਂ, ਸਗੋਂ ਪੰਥਕ ਸਿਧਾਂਤਾਂ ਦੀ ਦੁਬਾਰਾ ਸਥਾਪਨਾ ਦਾ ਸੰਕੇਤ ਹੈ | ਉਨ੍ਹਾਂ ੳਮੀਦ ਕੀਤੀ ਕਿ ਤਰਨਤਾਰਨ ਦੇ ਸੂਝਵਾਨ ਵੋਟਰ ਇਸ ਵਾਰ ਭਾਈ ਮਨਦੀਪ ਸਿੰਘ ਖਲਾਸਾ ਨੂੰ ਬਾਲਟੀ ਦੇ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਵੱਡੇ ਫਰਕ ਨਾਲ ਜਿਤਾ ਕੇ ਇਤਿਹਾਸ ਰਚਣਗੇ | ਇਹ ਜਿੱਤ ਕੇਵਲ ਇਕ ਉਮੀਦਵਾਰ ਦੀ ਨਹੀਂ, ਸਗੋਂ ਪੰਥਕ ਏਕਤਾ ਅਤੇ ਹਿੰਦੂ, ਸਿੱਖ, ਇਸਾਈ ਸਮੇਤ ਸਮੂਹ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਦੀ ਜਿੱਤ ਹੋਵੇਗੀ |

Leave a Reply

Your email address will not be published. Required fields are marked *