ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਨਹੀਂ ਸਗੋਂ ਕੰਗਲਾ ਬਣਾ ਦਿਤਾ : ਅਸ਼ਵਨੀ ਸ਼ਰਮਾ

0
3243b50e-0ed5-4cdd-9415-38d693c5af5e

ਸ਼ਹੀਦਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਭਾਜਪਾ ਨੇ ਲਗਾਇਆ ਸਿਆਸੀ ਅਖਾੜਾ

ਸ਼੍ਰੀ ਮੁਕਤਸਰ ਸਾਹਿਬ, 15 ਜਨਵਰੀ (ਸੁਰਿੰਦਰ ਬਾਂਸਲ) : ਮਾਘੀ ਮੇਲੇ ’ਚ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪਹਿਲੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਥੇ ਪਾਰਟੀ ਦੀ ਲੀਡਰਸ਼ਿਪ ਸਣੇ ਵੱਡੇ ਆਗੂ ਮੌਜੂਦ ਹਨ। ਸਿਆਸੀ ਕਾਨਫਰੰਸ ਨੂੰ ਸਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨੇ੍। ਉਨ੍ਹਾਂ ਨੇ ਮੁੱਖ ਮੰਤਰੀ ਮਾਨ ’ਤੇ ਰਗੜੇ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਫੇਰੀਆਂ ਗਿਣਦੇ ਸਨ, ਪਰ ਉਹ ਖੁੱਦ 10 ਦਿਨ ਪਹਿਲਾਂ ਦੋ ਦੇਸ਼ਾਂ ’ਚ ਘੁੰਮ ਕੇ ਆਏ ਹਨ ਅਤੇ ਫਿਰ ਵਿਦੇਸ਼ ਜਾਣ ਲਈ ਅਰਜ਼ੀ ਦਿੱਤੀ ਹੋਈ ਸੀ ਤਾਂ ਹੁਣ ਇਹ ਦੱਸਣ ਕਿ ਵਿਦੇਸ਼ ਕੀ ਕਰਨ ਜਾਂਦੇ ਹਨ। ਉਨ੍ਹਾਂ ਨੇ ਆਤਿਸ਼ੀ ਵੀਡੀਓ ਵਿਵਾਦ ਮਾਮਲੇ ’ਤੇ ਬੋਲਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਧਾਨ ਸਭਾ ਵਿਖੇ ਗੁਰੂਆਂ ਦੀ ਬੇਅਦਬੀ ਕਰਵਾਈ ਹੈ ਅਤੇ ਇਸ ਦੇ ਲਈ ਮੁੱਖ ਮੰਤਰੀ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨ ਦੀ ਤਸਵੀਰ ’ਤੇ ਸ਼ਰਾਬ ਛਿੜਕਣ ਦੇ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ ? ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਅਜਿਹਾ ਕੰਮ ਨਹੀਂ ਕੀਤਾ ਤਾਂ 15 ਤਾਰੀਖ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣ ਵੇਲੇ ਗੁਰੂ ਸਾਹਿਬਾਨ ਮੂਹਰੇ ਸਹੁੰ ਖਾਣ ਕਿ ਉਨ੍ਹਾਂ ਨੇ ਅਜਿਹਾ ਕੰਮ ਨਹੀਂ ਕੀਤਾ। ਉਨ੍ਹਾਂ ਨੇ ਮਨਰੇਗਾ ਸਕੀਮ ਬਾਰੇ ਬੋਲਕਿਆ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਕਾਂਗਰਸ ਨੇ ਇੰਨਾ ਰੌਲਾ ਪਾਇਆ ਹੈ, ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਮਨਰੇਗਾ ਸਕੀਮ ਤਹਿਤ ਹੁਣ 100 ਦੀ ਥਾਂ 125 ਦਿਨ ਦੀ ਦਿਹਾੜੀ ਮਿਲਣੀ ਹੈ। ਉਨ੍ਹਾਂ ਨੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਗੈਰ ਚੋਣ ਲੜਨ ਦੇ ਬਿਆਨ ਬਾਰੇ ਬੋਲਦਿਆ ਕਿਹਾ ਕਿ ਇੱਥੋਂ ਕਾਂਗਰਸ ਦੀ ਕਮਜ਼ੋਰੀ ਪਤਾ ਲੱਗਦੀ ਹੈ ਕਿ ਕਿਉਂਕਿ ਕਾਂਗਰਸ ਕੋਲ ਕੋਈ ਚਿਹਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਸਾ ਨਾ ਕਾਂਗਰਸ ਕੋਲ ਹੈ ਨਾ ਆਮ ਆਦਮੀ ਪਾਰਟੀ ਦੇ ਕੋਲ ਹੈ ਨਾ ਹੀ ਅਕਾਲੀਆਂ ਕੋਲ ਹੈ, ਚਾਬੀ ਪ੍ਰਧਾਨ ਮੰਤਰੀ ਮੋਦੀ ਕੋਲ ਹੈ। ਇਸ ਲਈ ਅਸੀਂ ਡਬਲ ਇੰਜਣ ਦੀ ਸਰਕਾਰ ਬਣਾ ਕੇ ਆਪਣੇ ਕੰਮ ਲੈਣੇ ਹਨ। ਅਸੀਂ ਇਹ ਦੇਖਣਾ ਹੈ ਕਿ ਪੰਜਾਬ ਦੀਆਂ ਸੜ੍ਹਕਾਂ, ਏਅਰਪੋਰਟ, ਇੰਡਸਟਰੀ ਕੌਣ ਬਣਾਉਂਦਾ ਹੈ। ਸਾਡੇ ਗੁਰੂਆਂ ਦੇ ਨਾਲ ਕੌਣ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਜੇਕਰ ਨੌਵੇਂ ਪਤਾਸ਼ਾਹ ਨਾ ਹੁੰਦੇ ਤਾਂ ਨਾ ਇਹ ਦੇਸ਼ ਹੁੰਦਾ, ਨਾ ਹਿੰਦੂ ਹੁੰਦੇ ਅਤੇ ਨਾ ਹੀ ਸਿੱਖ ਹੁੰਦੇ। ਇਸ ਤੋਂ ਵੱਡੀ ਸਮੱਸ਼ਟਤਾ ਇਸ ਦੇਸ਼ ਦੇ ਲੋਕਾਂ ਅਤੇ ਪੰਜਾਬੀਆਂ ਲਈ ਹੋਰ ਕੀ ਹੋ ਸਕਦੀ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਕਹਿ ਕੇ ਸਰਕਾਰ ਬਣਾਈ ਸੀ, ਪਰ ਉਨ੍ਹਾਂ ਨੇ ਪੰਜਾਬ ਨੂੰ ਰੰਗਲਾ ਨਹੀਂ ਸਗੋਂ ਕੰਗਲਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੰਗਲਾ ਪੰਜਾਬ ਹੀ ਨਹੀਂ ਰੰਗਲਾ ਪੰਜਾਬ ਦੇਣ ਵਾਲਿਆਂ ਨੇ ਤਾਂ ਲਹੂ ਲੁਹਾਨ ਪੰਜਾਬ ਹੀ ਬਣਾ ਦਿੱਤਾ ਹੈ। ਅੱਜ ਪੰਜਾਬ ਵਿੱਚ ਕਾਨੂੰਨ ਦਾ ਕੋਈ ਕੰਮ ਨਹੀਂ ਰਿਹਾ, ਕਾਨੂੰਨ ਵਿਵੱਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ, ਜਿਹੜੀ ਸਰਕਾਰ ਆਪਣੇ ਸਰਪੰਚ ਦੀ ਰਾਖੀ, ਆਪਣੇ ਵਿਧਾਇਕ ਦੇ ਭਤੀਜੇ ਦੀ ਰਾਖੀ ਨਹੀਂ ਕਰ ਸਕੀ ਉਹ ਕੀ ਪੰਜਾਬ ਬਚਾਏਗੀ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਵੇਰੇ ਜਦੋਂ ਉੱਠਦੇ ਹਾਂ ਤਾਂ ਗੋਲੀਆਂ ਦੀ ਖਬਰ ਮਿਲਦੀ ਹੈ। ਇਹ ਸਰਕਾਰ ਪੂਰੀ ਤਰ੍ਹਾਂ ਵਿਸਰ ਰਹੀ ਹੈ, ਹੁਣ ਤਾਂ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੂੰਹ ਤੱਕ ਵੀ ਨਹੀਂ ਢੱਕ ਰਹੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਲਟੋਹਾ ਵਰਗੇ ਸਰਹੱਦੀ ਇਲਾਕੇ ਵਿੱਚ ਹੁਣ ਲੋਕ ਇਹ ਚਰਚਾ ਕਰਦੇ ਹਨ, ਕਿ ਪੰਜਾਬ ਵਿੱਚ ਭਗਵੰਤ ਮਾਨ ਵਰਗਾ ਨਹੀ ਸਗੋਂ ਯੋਗੀ ਵਰਗਾ ਰਾਜ ਚਾਹੀਦੀ ਹੈ, ਸਰਹੱਦ ਦੇ ਕਿਨਾਰੇ ਵਸੇ ਲੋਕਾਂ ਨੂੰ ਭਾਜਪਾ ਤੋਂ ਬੇਹੱਦ ਆਸ ਹੈ। ਜੇਕਰ ਪੰਜਾਬ ਵਿੱਚ ਅੱਜ ਵੀ ਗਰੀਬ ਅਨੂਸੂਚਿਤ ਭਾਈਚਾਰੇ ਦਾ ਚੁੱਲ੍ਹਾ ਚੱਲ ਰਿਹਾ ਹੈ, ਉਹ ਸਿਰਫ ਮੋਦੀ ਸਾਹਬ ਕਰਕੇ ਹੀ ਚੱਲ ਰਿਹਾ ਹੈ। ਮੋਦੀ ਸਾਹਬ ਦਲਿਤਾਂ ਦੇ ਹਿਤੈਸ਼ੀ ਹਨ। ਭਗਵੰਤ ਮਾਨ ਤਾਂ ਦਿੱਲੀ ਦੇ ਇਸ਼ਾਰੇ ’ਤੇ ਚੱਲਣ ਵਾਲੇ ਹਨ। ਇਹ ਲੋਕ ਖੁੱਦ ਨੂੰ ਦਲਿਤਾਂ ਦਾ ਹਿਤੈਸ਼ੀ ਕਹਿੰਦੇ ਹਨ, ਜਦੋਂ ਕਿ ਭਗਵੰਤ ਸਿੰਘ ਮਾਨ ਅਨੂਸੂਚਿਤ ਭਾਈਚਾਰੇ ਦੇ ਇਤੈਸ਼ੀ ਨਹੀਂ ਸਗੋਂ ਵਿਰੋਧੀ ਹਨ। ਇਹ ਲੋਕ ਕਿਸਾਨਾ ਦੇ ਵਿਰੋਧੀ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਓ ਸ਼ਹੀਦਾਂ ਦੀ ਧਰਤੀ ਤੇ ਮਿਲ ਕੇ ਪ੍ਰਣ ਲਈਏ ਕਿ ਪੰਜਾਬ ਅੰਦਰ ਇਹ ਜਿਹੜੀ ਜ਼ੁਲਮੀ ਸਰਕਾਰ ਹੈ, ਇਸ ਨੂੰ ਬਾਹਰ ਕੱਢੀਏ ਅਤੇ ਸਾਰੇ ਰਲ ਮਿਲ ਕੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਈਏ। ਇਸ ਮੌਕੇ ਮੁੱਖਮੰਤਰੀ ਨਾਇਬ ਸਿੰਘ ਸੈਨੀ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਐਮਪੀ ਅਨੁਰਾਗ ਠਾਕੁਰ, ਸੁਨੀਲ ਜਾਖਡ਼, ਅਸ਼ਵਨੀ ਸ਼ਰਮਾ, ਦਿਆਲ ਸਿੰਘ ਸੋਢੀ, ਮਨਪ੍ਰੀਤ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਜਿਲਾ ਪ੍ਰਧਾਨ ਸਤੀਸ਼ ਅਸੀਜਾ, ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਰਾਜਕੁਮਾਰ ਭਟੇਜਾ ਮੇਲੂ, ਅਨੁਰਾਗ ਸ਼ਰਮਾ ਸਮੇਤ ਜਿਲਾ ਲੀਡਰਸ਼ਿਪ ਹਾਜ਼ਰ ਸੀ।

Leave a Reply

Your email address will not be published. Required fields are marked *