ਸਰਹੱਦ ਨੇੜੇ ਘੁੰਮ ਰਿਹਾ ਘੁਸਪੈਠੀਆ ਕਾਬੂ


ਫਾਜ਼ਿਲਕਾ, 30 ਜੂਨ ( ਨਿਊਜ਼ ਟਾਊਨ ਨੈੱਟਵਰਕ ) ਫਾਜ਼ਿਲਕਾ ਸੈਕਟਰ ’ਚ ਸਰਹੱਦ ਦੇ ਨੇੜੇ ਘੁੰਮ ਰਹੇ ਇਕ ਬੰਗਲਾਦੇਸ਼ੀ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜ੍ਹਿਆ ਗਿਆ ਵਿਅਕਤੀ ਫਾਜ਼ਿਲਕਾ ਸੈਕਟਰ ’ਚ ਘੁੰਮ ਰਿਹਾ ਸੀ ਕਿ ਉਸ ਨੂੰ ਬੀ. ਐੱਸ. ਐੱਫ. ਵੱਲੋਂ ਕਾਬੂ ਕਰ ਲਿਆ ਗਿਆ।
ਬੀ ਐੱਸ. ਐੱਫ. ਵੱਲੋਂ ਕਾਬੂ ਕੀਤੇ ਬੰਗਲਾਦੇਸ਼ੀ ਨੂੰ ਥਾਣਾ ਸਦਰ ਫਾਜ਼ਿਲਕਾ ਪੁਲਸ ਨੂੰ ਸੌਂਪ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਪਿੰਡ ਪਠਿਆਲ ਜ਼ਿਲ੍ਹਾ ਜਮਾਲਪੁਰ ਬੰਗਲਾਦੇਸ਼ ਦਾ ਰਹਿਣ ਵਾਲਾ ਹੈ। ਐੱਸ. ਐੱਚ. ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਬਹੁਤ ਜ਼ਿਆਦਾ ਬੋਲਣ ਅਤੇ ਦੱਸਣ ਤੋਂ ਅਸਮਰੱਥ ਜਾਪ ਰਿਹਾ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ। ਫੜ੍ਹੇ ਗਏ ਵਿਅਕਤੀ ਤੋਂ ਕੁੱਝ ਵੀ ਬਰਾਮਦ ਨਹੀਂ ਹੋਇਆ।