ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ ‘ਚ, ਗਰਮਾਇਆ ਮਾਹੌਲ


ਦਿੱਲੀ, 10 ਜੂਨ ( ਨਿਊਜ਼ ਟਾਊਨ ਨੈੱਟਵਰਕ ) ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਆਤਿਸ਼ੀ ਝੁੱਗੀ ਝੋਪੜੀ ਵਾਲਿਆਂ ਦਾ ਸਾਥ ਦੇਣ ਲਈ ਐਥੇ ਪ੍ਰਦਰਸ਼ਨ ਕਰਨ ਲਈ ਪਹੁੰਚੀ ਸੀ।
ਹਿਰਾਸਤ ਵਿਚ ਲਏ ਜਾਂ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਇਹਨਾਂ ਝੁੱਗੀਆਂ ਅਤੇ ਝੁੱਗੀਆਂ ਵਾਲਿਆਂ ਨੂੰ ਏਥੋਂ ਚੁੱਕਣਾ\ਹਟਾਉਣਾ ਚਾਹੁੰਦੀ ਹੈ ਜਿਸਦਾ ਵਿਰੋਧ ਕਰਨ ਲਈ ਮੈਨੂੰ ਹਿਰਾਸਤ ਵਿਚ ਲਿਆ ਗਿਆ ਹੈ ਕਿਓਂ ਕਿ ਮੈਂ ਹਮੇਸ਼ਾ ਇਹਨਾਂ ਝੁੱਗੀਆਂ ਝੋਪੜੀਆਂ ਵਾਲਿਆਂ ਨਾਲ ਖੜੀ ਰਹੀ ਹਾਂ ਅਤੇ ਇਹਨਾਂ ਦੇ ਹੱਕ ਵਿਚ ਆਵਾਜ਼ ਚੁਕਦੀ ਰਹੀ ਹਾਂ।ਉਹਨਾਂ ਕਿਹਾ ਬੀਜੇਪੀ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇਹਨਾਂ ਝੁੱਗੀਆਂ ਵਾਲਿਆਂ ਦੀ ਹਾਏ ਲੱਗੇਗੀ। ਬੀਜੇਪੀ ਕਦੇ ਵਾਪਿਸ ਨਹੀਂ ਆਵੇਗੀ।

ਆਤਿਸ਼ੀ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਕਾਲਕਾਜੀ ‘ਚ ਸਥਿਤ ਕੈਂਪ ਵਿਚ ਤੋੜਫੋੜ ਕਰਨ ਲਈ ਪਹਿਲਾਂ ਵੱਡੀ ਗਿਣਤੀ ਵਿਚ ਐਥੇ ਪੁਲਿਸਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਜਿਸਤੋਂ ਬਾਅਦ ਇਹਨਾਂ ਝੁੱਗੀਆਂ ਝੋਪੜੀਆਂ ਨੂੰ ਖਾਲੀ ਕਰਵਾਉਣ ਲਈ DDA ਵੱਲੋਂ ਘਰਾਂ ਨੂੰ ਖਾਲੀ ਕਰਨ ਲਈ ਨੋਟਿਸ ਚਿਪਕਾ ਦਿੱਤੇ ਗਏ ਅਤੇ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਕਿ ਇਸ ਜਗਾਹ ਨੂੰ ਖਾਲੀ ਕਰ ਦਿੱਤਾ ਜਾਵੇ। ਜਿਸਦਾ ਉਹਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ।
