ਖਰੜ ‘ਚ ਮਿਉਂਸਪਲ ਵੈਲਫ਼ੇਅਰ ਐਸੋਸੀਏਸ਼ਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

0
putla fook muzhra

ਖਰੜ, 10 ਜੂਨ 2025 (ਸੁਮਿਤ ਭਾਖੜੀ) : ਅੱਜ ਨਗਰ ਕੌਂਸਲ ਖਰੜ ਵਿਖੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਅਤੇ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਸਬੰਧੀ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਸਰਕਾਰ ਦਾ ਪੁਤਲਾ ਵੀ ਫੁਕਿਆ ਗਿਆ ਤੇ ਯੂਨੀਅਨ ਆਗੂਆਵਲੋਂ ਸਰਕਾਰ ਅੱਗੇ ਆਪਣੀਆਂ ਮੰਗਾਂ ਵੀ ਰੱਖੀਆਂ ਗਈਆਂ ਜਿਵੇਂ ਜਿਸ ਵਿੱਚ ਕੱਚੇ ਮੁਲਾਜ਼ਮ ਨੂੰ ਪੱਕੇ ਕਰਨਾ, ਡੀਏ ਦੀ ਕਿਸ਼ਤ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਆਦੀ ਦੀਆਂ ਮੰਗਾਂ ਮੁੱਖ ਰੱਖੀਆਂ ਗਈਆਂ।

ਇਸ ਮੌਕੇ ਮਿਊਨਸੀਪਲ ਵੈਲਫੇਅਰ ਐਸੋਸੀਏਸ਼ਨ ਖਰੜ ਰਜਿਸਟਰ 7736 ਦੇ ਪ੍ਰਧਾਨ ਅਮਿਤ ਕੁਮਾਰ, ਚੇਅਰਮੈਨ ਹਰਪ੍ਰੀਤ ਸਿੰਘ ਖਟੜਾ, ਜਨਰਲ ਸਕੱਤਰ ਗਜਿੰਦਰ ਮੋਹਨ ਸਿੰਘ, (ਜੀਐਮ) ਕੈਸ਼ੀਅਰ, ਮੁਕੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਅੰਗਰੇਜ ਸਿੰਘ ਵਾਈਸ ਪ੍ਰਧਾਨ, ਬਿਕਰਮ ਕੁਮਾਰ ਵਾਈਸ ਚੇਅਰਮੈਨ ਵਿਕਰਮ ਸਿੰਘ ਭੁੱਲਰ, ਮੁੱਖ ਸਲਾਹਕਾਰ, ਰਣਜੀਤ ਸਿੰਘ ਮੈਂਬਰ, ਬਲਵਿੰਦਰ ਸਿੰਘ ਪ੍ਰੈਸ ਸਕੱਤਰ, ਕੁਛ ਕੁਮਾਰ ਉਪ ਕੈਸ਼ੀਅਰ, ਸਾਗਰ ਸਿੰਘ ਅਤੇ ਸਮੂਹ ਸੁਪਰਵਾਈਜ਼ਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *