ਏਐਸਆਈ ਸਿੰਕਦਰ ਸਿੰਘ ਬਣੇ ਆਂਸਰੋਂ ਚੌਕੀ ਦੇ ਇੰਚਾਰਜ

0
police

ਨਵਾਂਸ਼ਹਿਰ /ਕਾਠਗੜ੍ਹ, 10 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਸਤਲੁਜ ਦਰਿਆ ਦੇ ਕਿਨਾਰੇ ਸਥਿਤ ਪੁਲਿਸ ਚੌਕੀ ਆਂਸਰੋ ਦਾ ਏਐਸਆਈ ਸਿਕੰਦਰ ਸਿੰਘ ਨੇ ਅਹੁੱਦਾ ਸੰਭਾਲ ਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਸਾਡਾ ਮਿਸ਼ਨ ਚੱਲ ਰਿਹਾ ਹੈ | ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਨਸ਼ਾ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਨੋਂ ਕਸੂਰਵਾਰ ਹਨ | ਨਸ਼ੇ ਦੇ ਸੌਦਾਗਰ ਜਾਂ ਤਾਂ ਆਪਣਾ ਧੰਦਾ ਛੱਡ ਦੇਣ ਜਾ ਫਿਰ ਇਲਾਕਾ ਛੱਡ ਦੇਣ |

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨੂੰ ਬਹੁਤ ਸਫਲਤਾ ਮਿਲ ਰਹੀ ਹੈ | ਇਸ ਪੂਰੀ ਸਫਲਤਾ ਦੇ ਲਈ ਪੰਚਾਇਤਾਂ ਨੂੰ ਅੱਗੇ ਆਉਣ | ਚੌਕੀ ਇੰਚਾਰਜ ਸਿੰਕਦਰ ਸਿੰਘ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ | ਇਸ ਦੇ ਨਾਲ ਛੇੜਛਾੜ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ | ਏਐਸਆਈ ਸਿੰਕਦਰ ਸਿੰਘ ਜੋ ਕਿ ਪਹਿਲਾਂ ਵੀ ਦੋ ਵਾਰੀ ਚੌਕੀ ਇੰਚਾਰਜ ਰਹਿ ਚੁੱਕੇ ਹਨ, ਹੁਣ ਦੁਬਾਰਾ ਉਨ੍ਹਾਂ ਨੂੰ ਤੈਨਾਤ ਕੀਤਾ ਗਿਆ |

ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਇਕ ਨਾਗਰਿਕ ਦੀ ਜਿੰਮੇਦਾਰੀ ਹੈ | ਘਰ ਤੋਂ ਨਿਕਲਦੇ ਸਮੇਂ ਆਪਣੇ ਵਾਹਨਾਂ ਨਾਲ ਕਾਗਜ਼ਾਤ ਪੂਰੇ ਲੈ ਕੇ ਨਿਕਲੋ | ਟੂ ਵਹੀਲਰ ਚਲਾਉਂਦੇ ਸਮੇ ਹੈਲਮਟ ਜਰੂਰ ਪਹਿਨੋ | ਸੁਰੱਖਿਆ ਵਿੱਚ ਹੀ ਬਚਾਅ ਹੈ | ਪੁਲਿਸ ਆਪ ਦੇ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ | ਉਨ੍ਹਾਂ ਨੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ |

Leave a Reply

Your email address will not be published. Required fields are marked *