ਮੁੜ ਵਾਇਰਲ ਹੋਈ ਆਰਜੂ ਬਿਸ਼ਨੋਈ ਦੀ ਪੋਸਟ, ਸੰਜੇ ਵਰਮਾ ਕਤਲਕਾਂਡ ਦੀ ਫੇਸਬੁੱਕ ‘ਤੇ ਲਈ ਸੀ ਜਿੰਮੇਵਾਰੀ; ਹੁਣ ਪੁਲਿਸ ਐਨਕਾਊਂਟਰ ਨੂੰ ਦੱਸਿਆ ਫੇਕ


ਫਾਜ਼ਿਲਕਾ, 9 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :
ਬਿਤੇ ਦਿਨੀਂ ਅਬੋਹਰ ‘ਚ ਨਿਊ ਵੀਅਰ ਵੈਲ ਦੇ ਸੰਚਾਲਕ ਦੀ ਕੁਝ ਗੈਂਗਸਟਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੱਲ ਮੰਗਲਵਾਰ ਅਬੋਹਰ ਵਿਖੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੇਰ ਸ਼ਾਮ ਪੁਲਿਸ ਗੈਂਗਸਟਰਾਂ ਦੀ ਨਿਸ਼ਾਨ ਦੇਹੀ ਤੇ ਅਬੋਹਰ ਦੇ ਪੰਜਪੀਰ ਟਿੱਬਾ, ਰੇਲਵੇ ਫਾਟਕ ਦੇ ਨੇੜੇ ਤਲਾਸ਼ੀ ਲੈਣ ਗਈ ਤਾਂ ਇਸ ਦੌਰਾਨ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੇਲਫ ਡਿਫੈਂਸ ਵਿੱਚ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਮੁੱਠਭੇਡ ਦੌਰਾਨ 2 ਵਿਅਕਤੀ ਮਾਰੇ ਗਏ ਅਤੇ ਇਸ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।

ਦੇਰ ਰਾਤ ਸੋਸ਼ਲ ਮੀਡੀਆ ‘ਤੇ ਐਨਕਾਉਂਟਰ ਨੂੰ ਫਰਜੀ ਦੱਸਦਿਆਂ ਇਕ ਪੋਸਟ ਫਿਰ ਤੋਂ ਵਾਇਰਲ ਹੋਣੀ ਸ਼ੁਰੂ ਹੋ ਗਈ। ਇਹ ਪੋਸਟ ਆਰਜੂ ਬਿਸ਼ਨੋਈ ਪੇਜ ਤੋਂ ਪਾਈ ਗਈ, ਜਿਸ ਵਿਚ ਲਿਖਿਆ ਗਿਆ ਸੀ, ਅਬੋਹਰ ਮਰਡਰ ‘ਚ ਆਇਆ ਨਵਾਂ ਮੋੜ, ਪੁਲਿਸ ਐਨਕਾਉਂਟਰ ਨੂੰ ਦੱਸਿਆ ਗਿਆ ਫਰਜੀ।
ਕਿਹਾ ਜਾ ਰਿਹਾ ਹੀ ਜਿਨ੍ਹਾਂ ਦਾ ਪੁਲਿਸ ਨੇ ਐਨਕਾਉਂਟਰ ਕੀਤਾ, ਉਹ ਫਰਜੀ ਮੁਕਾਬਲਾ ਬਣਾ ਕੇ ਕੀਤਾ।’ ਸ਼ੂਟਰ ਇਨ੍ਹਾਂ ਦੇ ਹੱਥ ਨਹੀਂ ਲੱਗੇ, ਜਿਨ੍ਹਾਂ ਨੇ ਕਤਲ ਕੀਤਾ। ਬੇਕਸੂਰ ਨੌਜਵਾਨਾਂ ਦਾ ਪੁਲਿਸ ਅਤੇ ਸਿਆਸੀ ਦਬਾਅ ‘ਚ ਆ ਕੇ ਐਨਕਾਉਂਟਰ ਕਰ ਦਿੱਤਾ।’ਅਸੀਂ ਪੁਲਿਸ ਦੇ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਨੂੰ ਸਜ਼ਾ ਦੇਵਾਂਗੇ।’ ਹਾਲਾਂਕਿ ਨਿਊਜ਼ ਟਾਊਨ ਨੈੱਟਵਰਕ ਇਸ ਦੀ ਪੁਸ਼ਟੀ ਨਹੀਂ ਕਰਦਾ।