ਵਿਧਾਇਕ ਲਾਭ ਸਿੰਘ ਉਗੋਕੇ ਨੇ 82 ਲਾਭਪਾਤਰੀ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਵੰਡੇ ਮਨਜ਼ੂਰੀ ਪੱਤਰ


ਬਰਨਾਲਾ, 28 ਨਵੰਬਰ (ਰਾਈਆ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋੰ ਹਰ ਤਬਕੇ ਦੇ ਲੋਕਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕੌਂਸਲ ਅਧਿਕਾਰੀਆ ਨਾਲ ਲੈਕੇ ਮਕਾਨ ਉਸਾਰੀ ਲਈ ਮਨਜ਼ੂਰੀ ਪੱਤਰ ਲਾਭਪਾਤਰੀ ਵਿਆਕਤੀਆ ਨੂੰ ਦਿੱਤੇ ਗਏ। ਵਿਧਾਇਕ ਲਾਭ ਸਿੰਘ ਉਗੋਕੇ ਨੇ ਅਧਿਕਾਰੀਆਂ ਅਤੇ ਨਗਰ ਕੌਸਲ ਤਪਾ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਦੇ ਲਾਭਪਾਤਰੀ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਭਦੌੜ ਹਲਕੇ ਅੰਦਰ ਹੜ੍ਹ ਦੇ ਪਾਣੀ ਨੇ ਫ਼ਸਲਾਂ ਤੇ ਰਿਹਾਇਸ਼ੀ ਮਕਾਨਾਂ ਦਾ ਭਾਰੀ ਨੁਕਸਾਨ ਕੀਤਾ ਸੀ ਅਤੇ ਸਰਕਾਰ ਵੱਲੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾਂ ਪਹਿਲਾਂ ਹੀ ਪੀੜਤ ਪਰਿਵਾਰਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਸ਼ਹਿਰੀ ਖੇਤਰਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨੇ ਗਏ ਰਿਹਾਇਸ਼ੀ ਘਰਾਂ ਨੂੰ ਨਵੇਂ ਸਿਰਿਓ ਉਸਾਰਨ ਲਈ ਇਸ ਯੋਜਨਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਗਰੀਬ ਲੋੜਬੰਦ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਦੇ ਉਦਮ ਨੂੰ ਲੈਕੇ ਨਵੇਂ ਮਕਾਨ ਦੀ ਉਸਾਰੀ ਲਈ ਕੱਚੇ ਘਰਾਂ ਨੂੰ ਪੱਕੇ ਕਰਨ ਸਬੰਧੀ 82 ਪਰਿਵਾਰਾਂ ਨੂੰ 40 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਤਹਿਤ ਸ਼ਹਿਰੀ ਖੇਤਰ ਨਾਲ ਸਬੰਧਤ ਲਾਭਪਾਤਰੀ ਪਰਿਵਾਰਾਂ ਨੂੰ 2 ਲੱਖ 50 ਹਜ਼ਾਰ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣਗੇ ਕੁੱਲ ਰਾਸ਼ੀ 2,50000 ਲੱਖ ਦੀ ਹੋਵੇਗੀ ਅਤੇ ਪਹਿਲੀ ਕਿਸ਼ਤ 50,000 ਰੁਪੈ ਹੋਵੇਗੀ ਜਿਵੇ ਜਿਵੇ ਘਰਾਂ ਦੀ ੳੇੁਸਾਰੀ ਹੋਵੇਗੀ ੳੇੁਸ ਤਰ੍ਹਾ ਹੀ ਕਿਸਤ ਜਾਰੀ ਕੀਤੀ ਜਾਵੇਗੀ। ਇਸ ਮੌਕੇ ਤੇ ਨਗਰ ਕੌਸਲ ਤਪਾ ਦੀ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ,ਸਾਬਕਾ ਮੀਤ ਪ੍ਰਧਾਨ ਤੇ ਕੌਸਲਰ ਰਿਸ਼ੂ ਰੰਗੀ,ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ,ਸਾਬਕਾ ਪ੍ਰਧਾਨ ਨਰੈਣ ਸਿੰਘ ਪੰਧੇਰ,ਜਸਵੀਰ ਜੱਸੀ ਪੁਰਬਾ,ਸਾਲੂ ਪੰਡਤ, ਰਾਜੂ ਚੰਚਲ,ਰਿਕਾ ਅਰੌੜਾ,ਕੁਲਵਿੰਦਰ ਚੱਠਾ,ਡਾਕਟਰ ਬਾਲ ਚੰਦ ਬਾਂਸਲ,ਦੀਪਕ ਗੱਗ, ਅਰਵਿੰਦ ਰੰਗੀ,ਰਾਜ ਕੁਮਾਰ ਰਾਜੂ ਮਾਰਕੰਡਾ,ਦਵਿੰਦਰ ਸਿੰਘ,ਬਲਜੀਤ ਸਿੰਘ ਬਾਸੀ, ਸਕਿੰਦਰ ਸਿੰਘ ਸਰਾਫ,ਚੇਅਰਮੈਂਨ ਅਮਿ੍ਰਤਪਾਲ ਸਿੰਘ,ਜਗਦੇਵ ਜੱਗਾ,ਰਣਜੀਤ ਲਾਡੀ, ਕਾਰਜ ਅਫਸਰ ਹਰਪ੍ਰੀਤ ਸਿੰਘ,ਕੌਸਲਰ ਪ੍ਰਵੀਨ ਕੁਮਾਰੀ ਹੋਰ ਵੀ ਸਨ।
