ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਅਨੀਲ ਕੁਮਾਰ ਸੈਣੀ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ

0
WhatsApp Image 2025-08-18 at 5.46.03 PM

ਫਤਿਹਗੜ੍ਹ ਸਾਹਿਬ, 18 ਅਗਸਤ (ਰਾਜਿੰਦਰ ਭੱਟ) : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਇੱਕ ਅਹਿਮ ਮੀਟਿੰਗ ਸਰਹਿੰਦ ਸਵੀਟ, ਭੱਟੀ ਰੋਡ, ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਖੇ ਸ਼੍ਰੀ ਅਨੀਲ ਕੁਮਾਰ ਸੈਣੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਘੁਮਾਣਾ ਅਤੇ ਪੰਜਾਬ ਪ੍ਰਧਾਨ ਸ. ਨਿਰਮਲ ਸਿੰਘ ਸੇਖਨ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਚੌਣ ਹੋਈ ਅਤੇ ਸ. ਲਖਬੀਰ ਸਿੰਘ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਅਤੇ ਸ਼੍ਰੀ ਅਨੀਲ ਕੁਮਾਰ ਸੈਣੀ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾਂ ਹੀ ਕਿਸਾਨ ਵੀਰਾਂ ਨਾਲ ਧੱਕਾ ਕਰਦੀਆਂ ਆਈਆਂ ਹਨ। ਪਰ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਕਿਸੇ ਵੀ ਆਪਣੇ ਮੈਂਬਰ ਨਾਲ ਧੱਕਾ ਨਹੀਂ ਹੋਣ ਦੇਵੇਗੀ। ਸਾਡੀ ਯੂਨੀਅਨ ਦੇ ਅਹੁਦੇਦਾਰ ਹਮੇਸ਼ਾਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਸ. ਲਖਬੀਰ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਯੂਨੀਅਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਹਮੇਸ਼ਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਨਿਰਦੇਸ਼ਾਂ ਅਨੁਸਾਰ ਇਮਾਨਦਾਰੀ ਨਾਲ ਕੰਮ ਕਰਦਾ ਰਹਾਂਗਾ। ਇਸ ਮੌਕੇ ਜਰਨੈਲ ਸਿੰਘ ਖਜ਼ਾਨਚੀ, ਗੁਰਦੀਪ ਸਿੰਘ ਸੋਨੀ ਕੌਰ ਕਮੇਟੀ ਮੈਂਬਰ, ਲੱਖਾ ਸਿੰਘ ਸਰਪੰਚ ਕਬੁਲਪੁਰ, ਗੁਰਦੇਵ ਸਿੰਘ ਸਲਾਹਕਾਰ, ਕਮਲਜੀਤ ਸਿੰਘ ਲੈਹਲਾ, ਕੁਲਵਿੰਦਰ ਸਿੰਘ ਖੇੜਾ ਗੱਜੂ, ਲਖਵਿੰਦਰ ਸਿੰਘ ਉੜਦਣ, ਰੁਪਿੰਦਰ ਸਿੰਘ ਰੱਪੀ ਖਲੌਰ, ਸੁਰਿੰਦਰ ਸਿੰਘ ਸਰਪੰਚ ਲੋਹਾ ਖੇੜੀ, ਦਵਿੰਦਰ ਸਿੰਘ ਤਿੰਬਰਪੁਰ, ਅਵਤਾਰ ਸਿੰਘ ਚਤਰਨਗਰ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਜਗਤਾਰ ਸਿੰਘ ਖਾਲਸਾ, ਸੁਸ਼ੀਲ ਸੈਣੀ, ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ,ਫੂਲ ਚੰਦ, ਬਬਲੂ, ਜਸਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਕੰਵਲਜੀਤ ਸਿੰਘ, ਬੌਬੀ, ਜਰਨੈਲ ਸਿੰਘ, ਰਾਜਵੀਰ ਸਿੰਘ, ਲਵਪ੍ਰੀਤ ਸਿੰਘ, ਬੁਲਾਰਾ ਸਿੰਘ ਤੇ ਵੱਖੋ-ਵੱਖ ਅਹੁਦੇਦਾਰ ਹਾਜ਼ਰ ਰਹੇ।

Leave a Reply

Your email address will not be published. Required fields are marked *