ਨਾਇਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਹੋਈ ਸਲਾਨਾ ਅਥਲੈਟਿਕ ਮੀਟ


ਅਹਿਮਦਗੜ੍ਹ, 27 ਨਵੰਬਰ (ਤੇਜਿੰਦਰ ਬਿੰਜੀ)
ਨਾਇਟਿੰਗੇਲ ਕਾਲਜ ਆਫ ਨਰਸਿੰਗ ਪਿੰਡ ਨਾਰੰਗਵਾਲ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ । ਇਸ ਅਥਲੈਟਿਕ ਮੀਟ ਦੀ ਸ਼ੁਰੂਆਤ ਆਸਮਾਨ ਵਿੱਚ ਗੁਬਾਰੇ ਛੱਡ ਕੇ ਕੀਤੀ ਗਈ । ਇਸ ਮੌਕੇ ਸਹਿਜਮੀਤ ਸਿੰਘ ਇੰਚਾਰਜ ਥਾਣਾ ਜੋਧਾਂ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਉਨ੍ਹਾਂ ਨੇ ਅਥਲੈਟਿਕ ਮੀਟ ਦੀ ਸ਼ੁਰੂਆਤ ਕਰਵਾਈ । ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਖੇਡਾਂ ਵਿਦਿਆਰਥੀਆਂ ਦਾ ਸਰੀਰਕ ਅਤੇ ਮਨ ਦਾ ਵਿਕਾਸ ਕਰਦੀਆਂ ਹਨ, ਉਥੇ ਹੀ ਖੇਡਾਂ ਉਨ੍ਹਾਂ ਨੂੰ ਆਪਸੀ ਪ੍ਰੇਮਭਾਵਨਾਂ ਨਾਲ ਰਹਿਣਾ ਵੀ ਸਿਖਾਉਂਦੀਆਂ ਹਨ । ਇਸ ਸਮੇਂ 100 ਮੀਟਰ ਦੌੜ, ਥ੍ਰੀ ਲੈਗ ਰੇਸ, ਬਾਲੀਵਾਲ, ਕ੍ਰਿਕਟ, ਖੋਹ-ਖੋਹ, ਸੇਕਰੇਸ, ਸਾਟ ਪੁਟ, ਰਿਲੇਅ ਰੇਸ, ਲੰਮੀ ਛਾਲ, ਲੈਮਿਨ ਅਤੇ ਸਪੂਨ ਰੇਸ ਅਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ । ਇਸ ਸਮੇਂ ਜੇਤੂਆਂ ਨੂੰ ਗੋਲਡ ਮੈਡਲ, ਸਿਲਵਰ ਮੈਡਲ, ਕਾਂਸੀ ਦੇ ਮੈਡਲ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ । ਇਸ ਸਮੇਂ ਕਾਲਜ ਦੇ ਡਾਇਰੈਕਟਰ ਡਾ: ਸਰਬਜੀਤ ਸਿੰਘ ਅਤੇ ਮੁੱਖ ਪ੍ਰਬੰਧਕ ਡਾ: ਸਵੀਟ ਕੌਰ ਨੇ ਕਿਹਾ ਕਿ ਅੱਜ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਖੇਡਾਂ ਵੱਲ ਰੁਚਿਤ ਹੋਣਾ ਜਰੂਰੀ ਹੈ । ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਦੀਆਂ ਹਨ, ਉਥੇ ਮਾਨਸਿਕ ਪੱਖੋਂ ਵੀ ਖਿਡਾਰੀ ਨੂੰ ਤੰਦਰੁਸਤ ਰਹਿੰਦੇ ਹਨ । ਇਸ ਸਮੇਂ ਲੜਕਿਆਂ ਦੇ 100 ਮੀਟਰ ਦੇ ਮੁਕਾਬਲੇ ਦੌਰਾਨ ਸੌਰਵ ਪਹਿਲੇ, ਸ਼ਹਿਕੁਲ ਦੂਸਰੇ ਸਥਾਨ ਤੇ ਰਿਹਾ ਅਤੇ ਲੜਕੀਆਂ ਦੇ 100 ਮੀਟਰ ਮੁਕਾਬਲੇ ਦੌਰਾਨ ਅਰਸ਼ਪ੍ਰੀਤ ਕੌਰ ਪਹਿਲੇ ਤੇ ਪ੍ਰਭਬੀਰ ਕੌਰ ਦੂਸਰੇ ਸਥਾਨ ਤੇ ਰਹੀਆਂ । ਲੜਕੀਆਂ ਦੇ ਲੌਗ ਜੰਪ ਵਿੱਚੋਂ ਅਰਸ਼ਪ੍ਰੀਤ ਕੌਰ ਨੇ ਪਹਿਲਾ ਤੇ ਪ੍ਰੀਆ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਦੇ ਲੌਗ ਜੰਪ ਵਿੱਚੋਂ ਸ਼ਿਵਮ ਨੇ ਪਹਿਲਾ ਤੇ ਪਵਨ ਨੇ ਦੂਸਰਾ ਸਥਾਨ ਹਾਸਲ ਕੀਤਾ । ਖੋਹ-ਖੋਹ ਵਿੱਚੋਂ ਸੁਖਮਨ ਦੀ ਟੀਮ ਪਹਿਲੇ ਸਥਾਨ ਤੇ ਰਹੀ । ਇਸੇ ਤਰ੍ਹਾਂ ਵਾਲੀਬਾਲ ਵਿੱਚੋਂ ਬੀ.ਐਸ.ਸੀ. ਨਰਸਿੰਗ 6ਵਾਂ ਸਮੈਸਟਰ ਪਹਿਲੇ ਸਥਾਨ ਰਹੀ । ਲੜਕਿਆਂ ਦੀ ਥ੍ਰੀ ਲੈਗ ਰੇਸ ਵਿੱਚੋਂ ਅਜੇ ਤੇ ਅਮੀਰੁਲ ਪਹਿਲੇ ਸਥਾਨ ਅਤੇ ਸੁਰਿੰਦਰ ਤੇ ਸਮੀਰ ਨੇ ਦੂਸਰੇ ਸਥਾਨ ਰਹੇ । ਲੜਕੀਆਂ ਦੀ ਥ੍ਰੀ ਲੈਗ ਰੇਸ ਵਿੱਚੋਂ ਮਹਿਕਪ੍ਰੀਤ ਤੇ ਪ੍ਰਭਲੀਨ ਪਹਿਲਾ ਸਥਾਨ ਅਤੇ ਅੰਮ੍ਰਿਤਪਾਲ ਤੇ ਮਨਜੋਤ ਨੇ ਦੂਸਰਾ ਸਥਾਨ ਹਾਸਲ ਕੀਤਾ । ਲੜਕਿਆਂ ਦੀ ਸੇਕਰੇਸ ਵਿੱਚੋਂ ਆਸੀਸ ਨੇ ਪਹਿਲਾ ਸਥਾਨ ਅਤੇ ਸੌਰਭ ਨੇ ਦੂਸਰਾ ਸਥਾਨ ਹਾਸਲ ਕੀਤਾ । ਕ੍ਰਿਕਟ ਦੇ ਵਿੱਚੋਂ ਬੀ.ਐਸ.ਸੀ. ਨਰਸਿੰਗ ਅੱਠਵੇਂ ਸਮੈਸਟਰ ਕਲਾਸ ਦੀ ਟੀਮ ਪਹਿਲੇ ਸਥਾਨ ਅਤੇ ਬੀ.ਐਸ.ਸੀ. ਨਰਸਿੰਗ ਚੌਥੇ ਸਮੈਸਟਰ ਕਲਾਸ ਦੀ ਟੀਮ ਦੂਸਰੇ ਸਥਾਨ ਤੇ ਰਹੀ । ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਪੋ੍ਰ: ਸ਼ਾਦਿਕ ਅਲੀ, ਮੈਡਮ ਮਨਦੀਪ ਕੌਰ, ਮੈਡਮ ਪਵਨਵੀਰ ਕੌਰ, ਮੈਡਮ ਸੁਰਿੰਦਰ ਕੌਰ, ਮੈਡਮ ਸਤਿੰਦਰ ਕੌਰ, ਮੈਡਮ ਕਮਲਦੀਪ ਕੌਰ, ਮੈਡਮ ਮਨਜੀਤ ਕੌਰ, ਮੈਡਮ ਬਲਪ੍ਰੀਤ ਕੌਰ, ਮੈਡਮ ਬਲਜੀਤ ਕੌਰ, ਮੈਡਮ ਰੋਬਿਨਪ੍ਰੀਤ ਕੌਰ, ਮੈਡਮ ਪੁਨੀਤ ਕੌਰ, ਮੈਡਮ ਨਿਕੀਤਾ ਸ਼ਰਮਾ, ਮੈਡਮ ਕਿਰਨਦੀਪ ਕੌਰ, ਮੈਡਮ ਹਰਜਿੰਦਰ ਕੌਰ, ਮੈਡਮ ਅਨਮੋਲਜੋਤ ਕੌਰ ਅਤੇ ਮੈਡਮ ਸ਼ਾਹ ਮੁਸਕਾਨ ਆਦਿ ਹਾਜ਼ਰ ਸਨ ।
