‘ਸਰਦਾਰ ਜੀ-3’ ਵਿਵਾਦ ‘ਚ ਘਿਰੇ ਦਿਲਜੀਤ ਦੁਸਾਂਝ ਨੂੰ ਪਾਕਿਸਤਾਨ ਪੰਜਾਬ ਦਾ ਸਰਵੋਚ ਸਭਿਆਚਾਰਕ ਸਨਮਾਨ ਦੇਣ ਦਾ ਐਲਾਨ


(ਨਿਊਜ਼ ਟਾਊਨ ਨੈਟਵਰਕ)
ਲਾਹੌਰ/ਚੰਡੀਗੜ੍ਹ, 27 ਜੂਨ : ਫ਼ਿਲਮ ‘ਸਰਦਾਰ ਜੀ-3’ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਵਿਚ ਘਿਰੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਪਾਕਿਸਤਾਨ ਪੰਜਾਬ ਦੇ ਸਭ ਤੋਂ ਵੱਧ ਵਕਾਰੀ ਸਭਿਆਚਾਰਕ ਐਵਾਰਡ “ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ” ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਵਾਰਿਸ ਇੰਟਰਨੈਸ਼ਨਲ ਅਵਾਰਡ ਕਮੇਟੀ ਲਾਹੌਰ ਦੇ ਚੇਅਰਮੈਨ ਇਲਿਆਸ ਘੁੰਮਣ ਵਲੋਂ ਕੀਤਾ ਗਿਆ। ਇਹ ਇਨਾਮ ਦਿਲਜੀਤ ਵਲੋਂ ਪੰਜਾਬੀ ਸੰਗੀਤ ਅਤੇ ਸਿਨੇਮਾ ਵਿਚ ਕੀਤੇ ਗਏ ਵਧੀਆ ਯੋਗਦਾਨ ਅਤੇ ਭਾਰਤ–ਪਾਕਿਸਤਾਨ ਪੰਜਾਬ ਵਿਚ ਸਭਿਆਚਾਰਕ ਪੂਲ ਬਣਾਉਣ ਲਈ ਦਿਤਾ ਗਿਆ ਹੈ। ਇਹ ਸਨਮਾਨ ਅਜਿਹੇ ਸਮੇਂ ‘ਤੇ ਮਿਲਿਆ ਹੈ ਜਦ ਉਹ ਆਪਣੀ ਫ਼ਿਲਮ ‘ਸਰਦਾਰ ਜੀ-3’ ਨੂੰ ਲੈ ਕੇ ਚਰਚਾ ਵਿਚ ਹਨ। ਹੁਣ ਦਿਲਜੀਤ ਦੁਸਾਂਝ ਇਸ ਅਵਾਰਡ ਨੂੰ ਹਾਸਲ ਕਰਦੇ ਨੇ ਜਾਂ ਰੱਦ ਕਰਦੇ ਨੇ, ਇਹ ਅਜੇ ਦੇਖਣਾ ਹੈ।