ਸੰਤ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦੀ ਯਾਦ ‘ਚ ਬਰਸੀ ਸਮਾਗਮ 14 ਨੂੰ

0
Screenshot 2025-12-11 181930

ਅਹਿਮਦਗੜ੍ਹ, 11 ਦਸੰਬਰ (ਤੇਜਿੰਦਰ ਬਿੰਜੀ) :

ਨਿਮਰਤਾ ਦੇ ਪੁੰਜ ਅਤੇ ਸਾਦਗੀ ਦੀ ਮੂਰਤ ਬ੍ਰਹਮ ਗਿਆਨੀ ਸੰਤ ਤੇਜਾ ਸਿੰਘ ਜੀ (ਭੋਰਾ ਸਾਹਿਬ) ਰਾੜਾ ਸਾਹਿਬ ਵਾਲਿਆਂ ਦੀ 11ਵੀਂ ਸਾਲਾਨਾ ਬਰਸੀ ਸਮਾਗਮ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜਿਲ੍ਹਾ ਲੁਧਿਆਣਾ ਵਿਖੇ ਮਿਤੀ 14 ਦਸੰਬਰ 2025 ਦਿਨ ਐਤਵਾਰ ਨੂੰ ਸਵੇਰੇ 9:00 ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ । ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਨੇ 3 ਸਾਲ ਦੀ ਬਾਲ ਅਵਸਥਾ ਵਿੱਚ ਹੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣ ਗਏ ਸਨ ਅਤੇ ਬਚਪਣ ਤੋਂ ਹੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਲਈ ਰਾੜਾ ਸਾਹਿਬ ਆਇਆ ਕਰਦੇ ਸਨ । ਉਨ੍ਹਾਂ ਦਾ ਜਨਮ ਅਹਿਮਦਗੜ੍ਹ ਦੇ ਨਜਦੀਕ ਪਿੰਡ ਪੋਹੀੜ੍ਹ ਵਿਖੇ 17 ਜਨਵਰੀ 1927 ਨੂੰ ਹੋਇਆ । ਸੰਤ ਤੇਜਾ ਸਿੰਘ ਜੀ ਭੋਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਕਰਦੇ ਰਹੇ ਸਨ । ਇਸ ਕਰਕੇ ਆਪ ਜੀ ਦਾ ਨਾਮ ਹੀ ਸੰਗਤਾਂ ਵਿੱਚ ਭੋਰੇ ਵਾਲੇ ਪ੍ਰਚਲਤ ਹੋ ਗਿਆ । ਉਨ੍ਹਾਂ ਦੀ ਨਿੱਘੀ ਯਾਦ ਵਿੱਚ ਰੱਖੇ ਗਏ ਸਮਾਗਮ ਵਿੱਚ ਜਿਥੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਗੁਰਬਾਣੀ ਦੇ ਇਲਾਹੀ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਸਿੱਖ ਪੰਥ ਦੀਆਂ ਮਹਾਨ ਧਾਰਮਿਕ ਸ਼ਖਸੀਅਤਾਂ ਸੰਤ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨਗੀਆਂ ।

Leave a Reply

Your email address will not be published. Required fields are marked *