ਧਨੌਲਾ ਵਿਖੇ ਪਸ਼ੂ ਮੇਲਾ ਅਮਿੱਟ ਯਾਦਾਂ ਛੱਡ ਕੇ ਹੋਇਆ ਸਪੰਨ


ਜੇਤੂ ਪਸ਼ੂ ਪਾਲਕਾਂ ਨੂੰ ਇਨਾਮ ਦੇ ਵਿਚ ਦਿਤੇ ਟਰੈਕਟਰ
ਬਰਨਾਲਾ/ਧਨੌਲਾ, 8 ਦਸੰਬਰ (ਰਾਈਆ)
ਸਥਾਨਕ ਪਸ਼ੂ ਮੇਲਾ ਗਰਾਊਂਡ ਅੰਦਰ ਬੂਫੈਲੋ ਫਾਰਮਰਜ਼ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਪਿੰਦੀ ਸਿੱਧੂ ਦੀ ਅਗਵਾਈ ਹੇਠ ਉੱਤਰੀ ਭਾਰਤ ਦਾ ਚੌਥਾ ਵਿਸ਼ਾਲ ਪਸ਼ੂ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ।
ਇਸ ਦੌਰਾਨ ਵੱਖ-ਵੱਖ ਰਾਜਾਂ ਤੋਂ ਪਸ਼ੂ ਪਾਲਕਾਂ ਨੇ ਆਪਣੇ ਪਸ਼ੂਆਂ ਸਮੇਤ ਸ਼ਿਰਕਤ ਕੀਤੀ। ਇਸ ਦਰਮਿਆਨ ਵੱਖ ਵੱਖ ਕੈਟਾਗਰੀਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਉਪਰੰਤ ਦੁੱਧ ਚੋਆਈ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਨਵੇਂ ਟ੍ਰੈਕਟਰ ਇਨਾਮ ਵਿੱਚ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਮੋਹਰਾ ਨਸਲ ਦੀ ਮੱਝ ਦੇ ਦੁੱਧ ਚਵਾਈ ਮੁਕਾਬਲਿਆਂ ਵਿੱਚ ਅਜੇ ਕੁਮਾਰ ਪੁੱਤਰ ਲੀਲੂ ਰਾਮ ਪਿੰਡ ਸੁਦਤਰਥੀ ਤਹਿਸੀਲ ਸਮਰੌਲੀ (ਹਰਿਆਣਾ) ਦੀ ਮੱਝ ਨੇ ਸਭ ਤੋਂ ਵੱਧ 29 ਲੀਟਰ 236 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਨੀਲੀ ਰਾਵੀ ਮੱਝ ਦੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਅਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਮਦਨੀਪੁਰ ਜਿਲਾ ਲੁਧਿਆਣਾ ਦੀ ਮੱਝ ਨੇ 19 ਲੀਟਰ 853 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂਆਂ ਨੂੰ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਪਿੰਦੀ ਸਿੱਧੂ, ਸੈਕਟਰੀ ਲੱਕੀ ਸੰਧੂ ਤੇ ਡਾਕਟਰ ਸੁਖਦੇਵ ਸਿੰਘ ਜਵੰਧਾ ਆਦ ਸਮੇਤ ਹੋਰ ਨਾ ਅਹੁਦੇਦਾਰਾਂ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ।ਮੇਲੇ ਦੌਰਾਨ ਸਮੂਹ ਗਿਆਰਾ ਮੈਂਬਰੀ ਮੈਨੇਜਮੈਂਟ ਤੇ ਜੱਜਮੈਂਟ ਜੱਜ ਸਾਹਿਬਾਨਾਂ ਵੱਲੋਂ ਬਾਖੂਬੀ ਮੁਕਾਬਲਿਆਂ ਦੀ ਦੇਖਰੇਖ ਕੀਤੀ ਗਈ ਅਤੇ ਸਹੀ ਤਰੀਕੇ ਨਾਲ ਜੇਤੂ ਪਸ਼ੂਆਂ ਦੀ ਚੋਣ ਕੀਤੀ ਗਈ। ਜੇਤੂ ਪਸ਼ੂ ਪਾਲਕਾਂ ਨੂੰ ਨਿਧਾਰਿਤ ਕੀਤੇ ਗਏ ਇਨਾਮ ਟਰੈਕਟਰ ਤੇ ਹੋਰ ਇਨਾਮ ਲੋਕਾ ਦੀ ਹਾਜ਼ਰੀ ਵਿਚ ਵੰਡੇ ਗਏ। ਇਸ ਮੌਕੇ ਤੇ ਬਫੈਲੋ ਫਾਰਮਜ ਐਸੋਸੀਏਸ਼ਨ ਦੇ ਸੈਕਟਰੀ ਲੱਕੀ ਸੰਧੂ, ਦਵਿੰਦਰ ਧਾਲੀਵਾਲ, ਹਰਿੰਦਰ ਸਿੰਘ, ਜੱਗਾ ਭਲਾਈ ਪੁਰ, ਡਾਕਟਰ ਜਗਜੀਤ ਸਿੰਘ, ਰਣਜੀਤ ਸਿੰਘ ਰਾਜਾ, ਅਵਤਾਰ ਸਿੰਘ, ਬਿੰਦਰ ਸਿੰਘ, ਡਾਕਟਰ ਜਸਵੀਰ ਸਿੰਘ, ਛੀਨੀਵਾਲ ਦੇ ਸਰਪੰਚ ਨਿੰਮਾ ਸਿੰਘ, ਅਮਨਦੀਪ ਸਿੰਘ ਦਬੜੀਖਾਨਾ, ਡਾਕਟਰ ਸੁਖਦੇਵ ਸਿੰਘ ਜਵੰਧਾ ਆਦਿ ਤੋਂ ਇਲਾਵਾ ਸਮੂਹ ਮੈਂਬਰ ਹਾਜ਼ਰ ਸਨ।
