ਕੈਲੀਫੋਰਨੀਆ ਪੁਲਿਸ ‘ਚ ਭਰਤੀ ਹੋਇਆ ਅੰਗਦਜੀਤ ਸਿੰਘ ਦਿਓਲ


ਰਾਜਪੁਰਾ, 18 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸੂਬੇ ਦੇ ਪਗੜੀਧਾਰੀ ਨੌਜਵਾਨ ਅੰਗਦਜੀਤ ਸਿੰਘ ਦਿਓਲ ਨੇ ਅਮਰੀਕਾ ਪੁਲਿਸ ਵਿਚ ਬਤੌਰ ਪੁਲਿਸ ਖੋਜਕਾਰ ਵਜੋਂ ਭਰਤੀ ਹੋ ਕੇ ਜਿਥੇ ਪੰਜਾਬ ਸੂਬੇ ਦੇ ਨਾਂ ਵਿਦੇਸ਼ਾਂ ਦੀ ਧਰਤੀ ਉੱਤੇ ਹੋਰ ਉੱਚਾ ਕਰ ਦਿੱਤਾ ਹੈ। ਉੱਥੇ ਹੀ ਦਿਓਲ ਪਰਿਵਾਰ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਜਿਸ ਦੇ ਚਲਦਿਆਂ ਦਿਉਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਪੇਸ਼ੇ ਵਜੋਂ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਬਤੌਰ ਜੱਜ ਸੇਵਾਵਾਂ ਨਿਭਾ ਰਹੇ ਹਰਮਨਜੀਤ ਸਿੰਘ ਦਿਓਲ ਦਾ ਸਪੁੱਤਰ ਅੰਗਦਜੀਤ ਸਿੰਘ ਦਿਓਲ ਜਿਸ ਦੀ ਉਮਰ 18 ਸਾਲ 6 ਮਹੀਨੇ ਦੇ ਕਰੀਬ ਹੈ। ਉਸ ਨੇ ਆਪਣੀ ਦਸਵੀਂ ਦੀ ਪੜ੍ਹਾਈ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਤੋਂ ਪਾਸ ਕਰਨ ਨੂੰ ਉਪਰੰਤ ਸਾਲ 2023 ਵਿਚ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਹਾਈ ਸਕੂਲ ਦੀ ਪੜ੍ਹਾਈ ਜੋਹਣ ਐੱਫ ਕੈਨੇਡੀ ਸਕੂਲ ਕੈਲੀਫੋਰਨੀਆ ਤੋਂ ਸ਼ੁਰੂ ਕੀਤੀ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਗਦਜੀਤ ਸਿੰਘ ਦਿਓਲ ਨੇ ਪੁਲਿਸ ਵਿਚ ਭਰਤੀ ਹੋਣ ਦੀ ਇੱਛਾ ਰੱਖਦਿਆਂ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿਤੀਆਂ। ਨਾਲ ਦੀ ਨਾਲ ਆਪਣੇ ਪਿਤਾ ਦੁਆਰਾ ਦਿਤੀਆਂ ਜਾ ਰਹੀਆਂ ਕਾਨੂੰਨ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਕਾਨੂੰਨ ਦੇ ਵਿਚ ਦਿਲਚਸਪੀ ਹੋਣ ਕਰਕੇ ਕਾਨੂੰਨ ਸਬੰਧੀ ਪੜ੍ਹਾਈ ਵੀ ਸ਼ੁਰੂ ਕਰ ਦਿਤੀ। ਜਿਸ ਤੋਂ ਬਾਅਦ ਉਸ ਦੀ ਚੋਣ ਨਿਊਆਰਕ ਪੁਲਿਸ ਡਿਪਾਰਟਮੈਂਟ ਕੈਲੀਫੋਰਨੀਆ ਵਿਖੇ ਬਤੌਰ ਪੁਲਿਸ ਖੋਜਕਾਰੀ ਦੇ ਤੌਰ ‘ਤੇ ਹੋ ਗਈ ਹੈ। ਉਸ ਦੀ ਬਤੌਰ ਪਗੜੀਧਾਰੀ ਸਿੱਖ ਹੋਣ ਦੇ ਨਾਤੇ ਜਿੱਥੇ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ।
